JALANDHAR WEATHER

ਰਾਹ ਜਾਂਦੇ ਬਜ਼ੁਰਗ ਜੋੜੇ 'ਤੇ ਹਮਲਾ,ਔਰਤ ਦੇ ਕੰਨ ਤੋਂ ਝਪਟੀ ਵਾਲੀ

ਜਲੰਧਰ, 24 ਜੂਨ-ਜਲੰਧਰ ਦੇ ਮਾਡਲ ਟਾਊਨ ਵਿਖੇ ਇਕ ਲੁੱਟ ਖ਼ੋਹ ਦੀ ਘਟਨਾ ਸਾਹਮਣੇ ਆਈ ਹੈ। ਜਲੰਧਰ ਹਾਈਟ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰ ਸਮੇਂ ਇਕ ਮਹਿਲਾ ਸੁਰਿੰਦਰ ਕੌਰ ਜੋ ਆਪਣੇ ਪਤੀ ਨਾਲ ਹਸਪਤਾਲ ਵਿਖੇ ਰਹੀ ਸੀ, ਜਦ ਉਹ ਮਾਡਲ ਟਾਊਨ ਦੇ ਵਿਚੋਂ ਨਿਕਲਣ ਲੱਗੇ ਤਾਂ ਪਿਛੋਂ ਆਏ ਮੋਟਰ ਸਾਈਕਲ ’ਤੇ ਸਵਾਰ ਇਕ ਨੌਜਵਾਨ ਨੇ ਉਨ੍ਹਾਂ ਦੇ ਕੰਨ ’ਚ ਪਾਈ ਵਾਲੀ ਖਿੱਚ ਲਈ ਤੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਔਰਤ ਨਾਲ ਜਾ ਕੇ ਪੁਲਿਸ ਸਟੇਸ਼ਨ ਨੰਬਰ 6 ਵਿਚ ਦਰਖ਼ਾਸਤ ਦਿੱਤੀ ਅਤੇ ਪੁਲਿਸ ਨੇ ਆਪਣੀ ਟੀਮ ਨੂੰ ਬੁਲਾ ਕੇ ਮੌਕਾ ਦੇਖਣ ਅਤੇ ਕੈਮਰੇ ਚੈੱਕ ਕਰਨ ਦੇ ਹੁਕਮ ਦਿੱਤੇ ਹਨ। ਰਾਜੀਵ ਦੁੱਗਲ ਨੇ ਦੱਸਿਆ ਕਿ ਇਹ ਇਕ ਮਹੀਨੇ ਵਿਚ ਵਾਪਰੀ ਦੂਸਰੀ ਘਟਨਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ