ਲੋਕ ਸਭਾ ਦੀ ਕਾਰਵਾਈ 1 ਜੁਲਾਈ ਤੱਕ ਲਈ ਮੁਲਤਵੀ
ਨਵੀਂ ਦਿੱਲੀ, 28 ਜੂਨ- ਲੋਕ ਸਭਾ ਦੀ ਕਾਰਵਾਈ 1 ਜੁਲਾਈ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸਦਨ ਵਿਚ ਵਿਰੋਧੀਆਂ ਵਲੋਂ ਨੀਟ ਦੇ ਮੁੱਦੇ ’ਤੇ ਹੰਗਾਮਾ ਕੀਤਾ ਗਿਆ, ਜਿਸ ਕਾਰਨ ਸਦਨ ਨੂੰ ਮੁਲਤਵੀ ਕਰਨਾ ਪਿਆ। ਹੁਣ ਲੋਕ ਸਭਾ ਦੀ ਕਾਰਵਾਈ ਸੋਮਵਾਰ 11 ਵਜੇ ਮੁੜ ਸ਼ੁਰੂ ਕੀਤੀ ਜਾਵੇਗੀ।