JALANDHAR WEATHER

ਕਾਂਜਲੀ ਨੇੜੇ ਟਰਾਲੇ ਵਲੋਂ ਫੇਟ ਮਾਰੇ ਜਾਣ ਕਾਰਨ 108 ਐਬੂਲੈਂਸ ਪਲਟੀ,ਈ.ਐਮ.ਟੀ ਤੇ ਪਾਇਲਟ ਜ਼ਖ਼ਮੀ

ਕਪੂਰਥਲਾ, 28 ਜੂਨ (ਅਮਨਜੋਤ ਸਿੰਘ ਵਾਲੀਆ)-ਅੰਮ੍ਰਿਤਸਰ ਮੈਡੀਕਲ ਕਾਲਜ ਵਿਚ ਇਕ ਮਰੀਜ਼ ਨੂੰ ਸਵੇਰ ਦੇ ਸਮੇਂ ਰੈਫਰ ਕਰਕੇ ਵਾਪਸ ਕਪੂਰਥਲਾ ਆ ਰਹੀ 108 ਐਬੂਲੈਂਸ ਨੂੰ ਕਾਂਜਲੀ ਨੇੜੇ ਤੇਜ਼ ਰਫ਼ਤਾਰ ਟਰਾਲੇ ਵਲੋਂ ਫੇਟ ਮਾਰੇ ਜਾਣ ਕਾਰਨ ਐਮਬੂਲੈਂਸ ਸੜਕ ਤੋਂ ਕੱਚੇ ਰਸਤੇ ਵੱਲ ਨੂੰ ਜਾ ਕੇ ਪਲਟ ਗਈ, ਜਿਸ ਕਾਰਨ ਉਸ ਵਿਚ ਸਵਾਰ ਪਾਇਲਟ ਤਰਸੇਮ ਸਿੰਘ ਅਤੇ ਈ.ਐਮ.ਟੀ ਨਵਾਬਜੀਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ। ਜਿੱਥੇ ਡਿਊਟੀ ਡਾ. ਨੇ ਦੋਵਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਇਲਟ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਕਪੂਰਥਲਾ ਤੋਂ ਇਕ ਮਰੀਜ਼ ਨੂੰ ਸਵੇਰੇ ਦੇ ਸਮੇਂ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰਕੇ ਜਦੋਂ ਵਾਪਸ ਆ ਰਹੇ ਸਨ ਤਾਂ ਕਾਂਜਲੀ ਤੋਂ ਥੋੜਾ ਅੱਗੇ ਜਾ ਕੇ ਇਕ ਤੇਜ਼ ਰਫ਼ਤਾਰ ਟਰਾਲੇ ਨੇ ਉਨ੍ਹਾਂ ਦੀ ਗੱਡੀ ਨੂੰ ਫੇਟ ਮਾਰ ਦਿੱਤੀ। ਜਿਸ ਕਾਰਨ ਐਂਬੂਲੈਂਸ ਕੱਚੇ ਰਸਤੇ ਤੋਂ ਉਤਰ ਕੇ ਸੜਕ ਦੇ ਕਿਨਾਰੇ ਜਾ ਕੇ ਪਲਟ ਗਈ। ਇਸ ਹਾਦਸੇ ਵਿਚ ਉਹ ਤੇ ਉਸਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਦਾ ਹੁਣ ਇਲਾਜ ਅੰਮ੍ਰਿਤਸਰ ਮੈਡੀਕਲ ਕਾਲਜ ਵਿਚ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ