JALANDHAR WEATHER

ਦਿੱਲੀ ਤੋਂ ਟੋਰਾਂਟੋ ਜਾ ਰਹੇ 50 ਦੇ ਕਰੀਬ ਭਾਰਤੀ ਯਾਤਰੀਆਂ ਵਾਰਸਾਅ ਏਅਰ ਪੋਰਟ 'ਤੇ ਫਸੇ

ਬਰੇਸ਼ੀਆ(ਇਟਲੀ, 28 ਜੂਨ (ਬਲਦੇਵ ਸਿੰਘ ਬੂਰੇ ਜੱਟਾਂ)-ਪੋਲੈਂਡ ਦੀ ਪੋਲਿਸ਼ ਏਅਰ ਲਾਈਨ ਰਾਹੀਂ ਦਿੱਲੀ ਤੋਂ ਟੋਰਾਂਟੋ ਜਾ ਰਹੇ 50 ਦੇ ਕਰੀਬ ਭਾਰਤੀ ਯਾਤਰੀ ਪੋਲੈਂਡ ਦੇ ਵਾਰਸਾਅ ਅੰਤਰ ਰਾਸ਼ਟਰੀ ਹਵਾਈ ਅੱਡੇ ਤੇ ਖੱਜਲ ਖਰਾਬ ਹੋ ਰਹੇ ਹਨ। ਇਸ ਫਲਾਈਟ ਵਿਚ ਸਫਰ ਕਰ ਰਹੇ ਯਾਤਰੀਆਂ ਸੁਖਵਿੰਦਰ ਕੌਰ ਬਖਤਗੜ, ਜੁਗਰਾਜ ਸਿੰਘ ਰਈਆ ਅਤੇ ਹਰਦੇਵ ਸਿੰਘ ਗੋਪਾਲਪੁਰ ਵਲੋਂ ਅਜੀਤ ਨੂੰ ਭੇਜੀ ਜਾਣਕਾਰੀ ਰਾਹੀਂ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੋਰਾਂਟੋ ਜਾਣ ਲੲੀ ਪੋਲੈਂਡ ਦੀ ਉਪਰੋਕਤ ਏਅਰ ਲਾਈਨ ਲਈ, ਜਿਸ ਦੀ ਸਟੇਅ ਵਾਰਸਾਅ ਹਵਾਈ ਅੱਡੇ ਤੇ ਸੀ। ਜਦ ਉਨ੍ਹਾਂ ਦਾ ਜਹਾਜ ਵਾਰਸਾਅ ਪਹੁੰਚਾ ਤਾਂ ਉਸ ਜਹਾਜ ਦੇ 400 ਦੇ ਕਰੀਬ ਯਾਤਰੀਆਂ ਨੂੰ ਦੱਸਿਆ ਗਿਆ ਕਿ ਟੋਰਾਂਟੋ ਜਾਣ ਵਾਲੇ ਜਹਾਜ ਵਿਚ ਤਕਨੀਕੀ ਖਰਾਬੀ ਆ ਗਈ ਹੈ। ਇਸ ਕਰਕੇ ਉਨ੍ਹਾਂ ਨੂੰ ਅਗਲੇ ਜਹਾਜ ਵਿਚ ਅੱਗੇ ਭੇਜਿਆ ਜਾਵੇਗਾ। ਉਪਰੋਕਤ ਯਾਤਰੀਆਂ ਨੇ ਏਅਰ ਲਾਈਨ ਦੇ ਅਧਿਕਾਰੀਆਂ ਤੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਉਨ੍ਹਾਂ ਬਾਕੀ ਦੇਸ਼ਾ ਦੇ ਲੋਕਾਂ ਨੂੰ ਨਾਲ ਦੀ ਨਾਲ ਦੂਜੀਆਂ ਫਲਾਈਟਾਂ ਰਾਹੀਂ ਰਵਾਨਾ ਕਰ ਦਿੱਤਾ। ਪਰ ਭਾਰਤੀ ਯਾਤਰੀਆਂ ਨੂੰ ਖੱਜਲ ਕਰ ਰਹੇ ਹਨ। ਉਹਨਾਂ ਨੂੰ 48 ਘੰਟੇ ਤੱਕ ਦੀਆਂ ਅਗਲੀਆਂ ਫਲਾਈਟਾਂ ਵਿੱਚ ਦੁਬਈ ਜਾਂ ਲੰਡਨ ਰਾਹੀ ਟੋਰਾਂਟੋ ਭੇਜਿਆ ਜਾ ਰਿਹਾ ਹੈ। ਯਾਤਰੀਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਏਅਰ ਲਾਈਨ ਚਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਰਿਸ ਫਲਾਈਟ ਵਿਚ ਯਾਤਰਾ ਕਰਨ ਵਾਲੇ ਯਾਤਰੀ ਖੱਜਲ ਖਵਾਰ ਨਾ ਹੋ ਸਕਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ