JALANDHAR WEATHER

ਸੜਕ ਹਾਦਸੇ 'ਚ ਕਾਰ ਸਵਾਰ 2 ਨੌਜਵਾਨਾਂ ਦੀ ਮੌਤ

ਬੁਢਲਾਡਾ, 28 ਜੂਨ (ਸਵਰਨ ਸਿੰਘ ਰਾਹੀ)-ਬੀਤੀ ਰਾਤ ਇਥੋਂ ਨੇੜਲੇ ਪਿੰਡ ਬਰ੍ਹੇ ਨਜ਼ਦੀਕ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਦੋ ਕਾਰ ਸਵਾਰ ਨੌਜਵਾਨਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਵੀਰਵਾਰ ਰਾਤ ਕਰੀਬ 10:30 ਵਜੇ ਇਕ ਕਾਰ ਦਾ ਸੜਕ ਉਤੇ ਪਏ ਟੋਇਆਂ ਕਾਰਨ ਸੰਤੁਲਨ ਵਿਗੜਨ ਉਤੇ ਉਹ ਪੁਲੀ ਵਿਚ ਵੱਜਣ ਉਪਰੰਤ ਦਰੱਖਤ ਨਾਲ ਟਕਰਾਅ ਕੇ ਕੰਧ ਵਿਚ ਵੱਜੀ ਤੇ ਪਲਟ ਗਈ, ਜਿਸ ਨੂੰ ਪਿੰਡ ਵਾਸੀਆਂ ਵਲੋਂ ਸਿੱਧੇ ਕਰਨ ਉਤੇ ਉਸ ਵਿਚ ਸਵਾਰ ਦੋਵੇਂ ਨੌਜਵਾਨ ਮ੍ਰਿਤਕ ਪਾਏ ਗਏ ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਮਣੀ ਵਾਸੀ ਅੱਕਾਂਵਾਲੀ ਅਤੇ ਜੋਤੀ ਪੁੱਤਰ ਗੁਰਚਰਨ ਸਿੰਘ ਵਾਸੀ ਮਾਨਸਾ ਵਜੋਂ ਹੋਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ