JALANDHAR WEATHER

ਸਲੋਵਾਕੀਆ: ਰੇਲਗੱਡੀ ਤੇ ਬੱਸ ਦੀ ਟੱਕਰ ਵਿਚ 6 ਲੋਕਾਂ ਦੀ ਮੌਤ

ਬ੍ਰਾਤੀਸਵਾਲਾ, 28 ਜੂਨ- ਸਲੋਵਾਕੀਆ ਵਿਚ ਇਕ ਰੇਲਗੱਡੀ ਅਤੇ ਇਕ ਬੱਸ ਦੀ ਟੱਕਰ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਮੌਤਾਂ ਬੱਸ ਵਿਚ ਹੋਈਆਂ ਹਨ। ਸਲੋਵਾਕ ਰੇਲਵੇ ਕੰਪਨੀ ਨੇ ਕਿਹਾ ਕਿ ਯੂਰੋਸਿਟੀ ਰੇਲਗੱਡੀ ਦੇ ਕਿਸੇ ਵੀ ਯਾਤਰੀ ਦੀ ਮੌਤ ਨਹੀਂ ਹੋਈ ਹੈ। ਟਰੇਨ ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ ਤੋਂ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਜਾ ਰਹੀ ਸੀ। ਇਸ ਦੇ 100 ਤੋਂ ਵੱਧ ਫਸੇ ਹੋਏ ਯਾਤਰੀਆਂ ਨੂੰ ਬੱਸਾਂ ਰਾਹੀਂ ਹੰਗਰੀ ਦੀ ਸਰਹੱਦ ’ਤੇ ਸਟੂਰੋਵੋ ਕਸਬੇ ਤੱਕ ਪਹੁੰਚਾਇਆ ਗਿਆ। ਸਲੋਵਾਕ ਦੀ ਸਿਹਤ ਮੰਤਰੀ ਜ਼ੂਜ਼ਾਨਾ ਡੋਲਿੰਕੋਵਾ ਨੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਹਰ ਤਰ੍ਹਾਂ ਦੀਆਂ ਐਮਰਜੈਂਸੀ ਸੇਵਾਵਾਂ ਮੌਕੇ ’ਤੇ ਦਿੱਤੀਆਂ ਜਾ ਰਹੀਆਂ ਹਨ ਅਤੇ ਮੈਂ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਨੇ ਕਿਹਾ ਕਿ ਮੈਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਤੇ ਮਿ੍ਰਤਕਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ