JALANDHAR WEATHER

ਤੇਜ਼ ਹਨੇਰੀ ਝੱਖੜ ਕਾਰਨ ਕਿਸਾਨ ਦਾ ਹੋਇਆ ਭਾਰੀ ਨੁਕਸਾਨ , ਬਨੇਰਾ ਡਿਗਣ ਕਾਰਨ ਗਾਂ ਦੀ ਮੌਕੇ 'ਤੇ ਮੌਤ

ਓਠੀਆਂ ,19 ਜੂਨ ( ਗੁਰਵਿੰਦਰ ਸਿੰਘ ਛੀਨਾ ) - ਅੱਜ ਸ਼ਾਮ ਕੋਈ ਚਾਰ ਕੁ ਵਜੇ ਦੇ ਕਰੀਬ ਆਏ ਮੀਂਹ ਅਤੇ ਤੇਜ਼ ਹਨੇਰੀ ਕਾਰਨ ਲੋਕਾਂ ਨੂੰ ਜਿੱਥੇ ਗਰਮੀ ਤੋਂ ਕੁਝ ਰਾਹਤ ਮਿਲੀ ਉੱਥੇ ਤੇਜ਼ ਮੀਂਹ ਹਨੇਰੀ ਕਾਰਨ ਪਿੰਡ ਬੋਹਲੀਆਂ ਦੇ ਕਿਸਾਨ ਸੁਖਵੰਤ ਸਿੰਘ ਦਾ ਭਾਰੀ ਨੁਕਸਾਨ ਹੋ ਗਿਆ । ਉਸ ਨੇ ਦੱਸਿਆ ਕਿ ਤੇਜ਼ ਹਨੇਰੀ ਅਤੇ ਮੀਂਹ ਕਾਰਨ ਉਸ ਦੇ ਘਰ ਦੇ ਬਨੇਰੇ ਟੁੱਟ ਗਏ । ਡੰਗਰਾਂ ਦਾ ਸ਼ੈੱਡ ਤੇਜ਼ ਹਵਾ ਨਾਲ ਉੱਡ ਕੇ ਕੋਈ 50 60 ਮੀਟਰ ਦੀ ਦੂਰੀ 'ਤੇ ਜਾ ਡਿੱਗਾ । ਘਰ ਵਿਚ ਰੱਖੀ ਗਾਂ ਬਨੇਰਾ ਡਿੱਗਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ । ਕਈ ਬਿਜਲੀ ਦੇ ਖੰਬੇ, ਟਰਾਂਸਫਾਰਮਰ ਅਤੇ ਵੱਡੇ ਰੁੱਖ ਹੇਠਾਂ ਡਿਗ ਪਏ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ