JALANDHAR WEATHER

ਮੈਡੀਕਲ ਅਫਸਰਾਂ ਵਲੋਂ ਸਮੂਹਿਕ ਅਸਤੀਫੇ 'ਆਪ' ਸਰਕਾਰ ਦੇ ਵਿਤਕਰੇ ਦਾ ਪ੍ਰਤੱਖ ਸਬੂਤ - ਹਰਸਿਮਰਤ ਕੌਰ ਬਾਦਲ

ਮੰਡੀ ਕਿੱਲਿਆਂਵਾਲੀ, 26 ਜੂਨ (ਇਕਬਾਲ ਸਿੰਘ ਸ਼ਾਂਤ)-ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਚੌਥੀ ਵਾਰ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿਚ ਸਿਹਤ ਵਿਭਾਗ ਵਿਚ ਕੰਮ ਕਰਦੇ ਮੈਡੀਕਲ ਅਫਸਰਾਂ ਵਲੋਂ ਸਮੂਹਿਕ ਅਸਤੀਫੇ ਨੂੰ ਜ਼ਿਲ੍ਹਾ ਸਿਹਤ ਸੇਵਾਵਾਂ ਲਈ ਬੇਹੱਦ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ ਵਿਤਕਰੇ ਤੇ ਬੇਰੁਖੀ ਵਾਲੇ ਰਵੱਈਏ ਕਾਰਨ ਸਿਹਤ ਅਫਸਰ ਆਪਣੀਆਂ ਸਰਕਾਰੀ ਨੌਕਰੀਆਂ ਛੱਡ ਰਹੇ ਹਨ। ਬੀਬਾ ਬਾਦਲ ਨੇ ਕਿਹਾ ਕਿ 'ਆਪ' ਸਰਕਾਰ ਸਿੱਖਿਆ ਤੇ ਸਿਹਤ ਖੇਤਰ ਵਿਚ ਸੁਧਾਰ ਦੇ ਮੁੱਦੇ ’ਤੇ ਸੱਤਾ ਵਿਚ ਆਈ ਸੀ, ਉਸਦੇ ਰਾਜ ਵਿਚ ਇਨ੍ਹਾਂ ਦੋਵਾਂ ਖੇਤਰਾਂ ਦਾ ਸਭ ਤੋਂ ਬੁਰਾ ਹਾਲ ਹੈ, ਜਿਸਦੇ ਮੈਡੀਕਲ ਅਫਸਰਾਂ ਵਲੋਂ ਸਮੂਹਿਕ ਅਸਤੀਫੇ ਪ੍ਰਤੱਖ ਸਬੂਤ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ