JALANDHAR WEATHER

ਆਵਾਰਾ ਕੁੱਤੇ ਨੇ ਹਮਲਾ ਕਰਕੇ ਦੋ ਬੱਚਿਆਂ ਸਮੇਤ 9 ਵਿਅਕਤੀਆਂ ਨੂੰ ਕੀਤਾ ਜ਼ਖ਼ਮੀ

ਕਪੂਰਥਲਾ, 26 ਜੂਨ (ਅਮਰਜੀਤ ਸਿੰਘ ਸਡਾਨਾ, ਅਮਨਜੋਤ ਸਿੰਘ ਵਾਲੀਆ)-ਅੱਜ ਸ਼ਾਮ ਦੇ ਸਮੇਂ ਮੁਹੱਲਾ ਮੰਦਰ ਜਾਨਕੀ ਦਾਸ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਇਕ ਆਵਾਰਾ ਕੁੱਤੇ ਵਲੋਂ ਦੋ ਬੱਚਿਆਂ ਤੇ ਤਿੰਨ ਔਰਤਾਂ ਸਮੇਤ 9 ਵਿਅਕਤੀਆਂ ਨੂੰ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ । ਸਭ ਤੋਂ ਪਹਿਲਾਂ ਇਸ ਕੁੱਤੇ ਨੇ ਸੰਜੇ ਕੁਮਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਮੰਦਰ ਦੇ ਨੇੜਲੀਆਂ ਗਲੀਆਂ ਵਿਚੋਂ ਲੰਘਦਾ ਹੋਇਆ ਇਹ ਕੁੱਤਾ ਸ਼ਾਲਾਮਾਰ ਬਾਗ ਨਜ਼ਦੀਕ ਪਹੁੰਚ ਗਿਆ । ਉਸ ਦੇ ਰਸਤੇ ਵਿਚ ਜੋ ਵੀ ਆਇਆ ਉਸ ਨੂੰ ਇਹ ਕੁੱਤਾ ਆਪਣਾ ਨਿਸ਼ਾਨਾ ਬਣਾਉਂਦਾ ਗਿਆ । ਇਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ