JALANDHAR WEATHER

ਜਲਵਾਯੂ ਤਬਦੀਲੀ ਸੰਕਟ ਚੋਂ ਨਿਕਲਣ ਲਈ ਖੇਤੀਬਾੜੀ ਦੇ ਮੌਜੂਦਾ ਰਸਾਇਣਕ ਮਾਡਲ ਨੂੰ ਬਦਲਣਾ ਪਵੇਗਾ-ਮਹਿੰਦਰ ਸਿੰਘ ਭੱਠਲ

ਸੰਗਰੂਰ, 18 ਜੂਨ (ਧੀਰਜ ਪਸ਼ੋਰੀਆ )-ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਪ੍ਰਧਾਨ ਮਹਿੰਦਰ ਸਿੰਘ ਭੱਠਲ ਨੇ ਕਿਹਾ ਕਿ ਇਸ ਵਾਰ ਵੱਧ ਰਹੀ ਤੱਪਸ ਨੇ ਲੋਕਾਂ ਨੂੰ ਮਹਿਸੂਸ ਕਰਵਾ ਦਿੱਤਾ ਹੈ ਕਿ ਜਲਵਾਯੂ ਤਬਦੀਲੀ ਸੰਕਟ ਸਾਡੀਆਂ ਬਰੂਹਾਂ ਤੇ ਪਹੁੰਚ ਗਿਆ ਹੈ ।ਰੋਜਾਨਾ ਅੱਗ ਲੱਗਣ ਦੀਆਂ ਵਾਪਰ ਰਹੀਆਂ ਘਟਨਾਵਾਂ ਇਸ ਦਾ ਪ੍ਰਤੱਖ ਸਬੂਤ ਹਨ। ਜਲਵਾਯੂ ਤਬਦੀਲੀ ਦੇ ਸੰਕਟ ਨੂੰ ਨਜਿੱਠਣ ਲਈ ਹੋਰਨਾਂ ਯਤਨਾਂ ਦੇ ਨਾਲ ਨਾਲ ਕੁਦਰਤੀ ਖੇਤੀ ਦੇ ਮਾਡਲ 'ਤੇ ਕੰਮ ਕਰਨਾ ਪਵੇਗਾ । ਖੇਤੀ ਨੂੰ ਲੋਕ ਵਾਤਾਵਰਣ ਨਿਰਦੇਸ਼ਿਤ ਅਤੇ ਲੋਕ ਅਧਾਰਿਤ ਸਹਿਕਾਰੀ ਪ੍ਰੰਬੰਧ ਰਾਹੀਂ ਕੁਦਰਤ ਪੱਖੀ ਅਤੇ ਮਨੁੱਖ ਪੱਖੀ ਮਾਡਲ ਓੁੱਤੇ ਕੇਦਰਿਤ ਕਰਨਾ ਹੋਵੇਗਾ।ਜਿਸ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਬਜਟ ਦਾ 50 ਪ੍ਰਤੀਸ਼ਤ ਵਾਤਵਰਣ ਬਚਾਓੁਣ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਕਰਨ ਅਤੇ ਖੇਤੀ ਨੂੰ ਉਪਰੋਕਤ ਮਾਡਲ ਅਨੁਸਾਰ ਚਲਾਉਣ ਲਈ ਰਾਖਵਾਂ ਰੱਖਿਆ ਹਾਵੇ। ਭੱਠਲ ਨੇ ਕਿਹਾ ਕਿ ਸਾਫ਼ ਹਵਾ, ਸ਼ੁੱਧ ਪੀਣ ਵਾਲਾ ਪਾਣੀ, ਜ਼ਹਿਰ-ਮੁਕਤ ਪੌਸ਼ਟਿਕ ਭੋਜਨ ਲਈ ਲੋਕ ਲਹਿਰ ਖੜ੍ਹੀ ਕਰਨ ਲਈ ਸਮੂਹਿਕ ਯਤਨਾ ਦੀ ਜ਼ਰੂਰਤ ਹੈ ਤਾਂ ਹੀ ਇਸ ਧਰਤੀ ਤੇ ਜਿੰਦਗੀ ਬਚ ਸਕੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ