ਨਸ਼ੇ ਨੂੰ ਠੱਲ੍ਹ ਪਾਉਣ ਲਈ ਆਉਣ ਵਾਲੇ ਦਿਨਾਂ ਵਿਚ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ-ਜਥੇਦਾਰ ਜਗਮੋਹਨ ਸਿੰਘ
ਸੁਭਾਨਪੁਰ, 21 ਨਵੰਬਰ (ਸਤਨਾਮ ਸਿੰਘ)-ਸੁਭਾਨਪੁਰ ਦੇ ਨਜ਼ਦੀਕੀ ਪਿੰਡ ਹਮੀਰਾ ਵਿਖੇ ਜਥੇਦਾਰ ਜਗਮੋਹਨ ਸਿੰਘ ਮਹਾਕਾਲ ਹਮੀਰਾ ਮਿਸਲ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਬੁੱਢਾ ਦਲ 96 ਕਰੋਡ਼ੀ ਵਲੋਂ ਨੌਜਵਾਨ ਪੀਡ਼ੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ‘ਅਜੀਤ’ ਦੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿੰਡ ਹਮੀਰਾ ਵਿਖੇ ਆਪ ਆਪਣੇ ਸਿੰਘਾਂ ਨਾਲ ਪਹਿਰਾ ਦੇ ਰਹੇ ਹਨ ਤਾਂ ਜੋ ਮਾਵਾਂ ਦੇ ਪੁੱਤ ਨਸ਼ੇ ਤੋਂ ਬਚਾਏ ਜਾ ਸਕਣ।
ਅਜੀਤ ਡੈਸਕ
22-11-2026