15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸੰਤ ਸੀਚੇਵਾਲ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਦੱਸਿਆ ਮੰਦਭਾਗਾ

ਸੁਲਤਾਨਪੁਰ ਲੋਧੀ,14 ਅਕਤੂਬਰ (ਨਰੇਸ਼ ਹੈਪੀ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਲੜ ਰਹੇ ਪਰਵਿੰਦਰ ਸਿੰਘ ਝੋਟਾ ਦਾ ਜਿਸ ਤਰ੍ਹਾਂ ਨਾਲ ਕਤਲ ਕੀਤਾ ਗਿਆ ਹੈ, ਉਹ ਬਹੁਤ ਹੀ ਮੰਦਭਾਗਾ ਤੇ ਦੁਖਦਾਈ ਹੈ | ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਮੁੱਚੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਸੰਤ ਸੀਚੇਵਾਲ ਨੇ ਕਿਹਾ ਕਿ ਸਾਡੀ ਸੰਵੇਦਨਾ ਪੀੜਤ ਪਰਿਵਾਰ ਨਾਲ ਹੈ | ਸੰਤ ਸੀਚੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੀਐਸਐਫ ਦੀ ਹੱਦ 15 ਕਿੱਲੋਮੀਟਰ ਤੋਂ ਵਧਾ ਕੇ 50 ਕਿੱਲੋਮੀਟਰ ਅੰਦਰ ਤੱਕ ਕਰ ਦਿੱਤੀ ਗਈ ਹੈ ਤਦ ਵੀ ਨਸ਼ਾ ਧੜੱਲੇ ਨਾਲ ਪੰਜਾਬ ਪਹੁੰਚ ਰਿਹਾ ਹੈ ਭਾਵੇਂ ਉਹ ਡਰੋਨਾਂ ਰਾਹੀ ਪਹੁੰਚਦਾ ਹੈ ਤੇ ਭਾਵੇਂ ਉਹ ਸੜਕੀ ਰਸਤਿਆਂ ਰਾਹੀ ਆਉਂਦਾ ਹੈ | ਨਸ਼ਿਆਂ ਨੂੰ ਵੱਡੀ ਪੱਧਰ ’ਤੇ ਪੰਜਾਬ ਭੇਜਣ ਪਿੱਛੇ ਜਿਹੜੇ ਵੀ ਗਰੋਹ ਕੰਮ ਕਰ ਰਹੇ ਹਨ ਅਸਲ ਵਿਚ ਤਾਂ ਉਨ੍ਹਾਂ ਨੂੰ ਫੜਨ ਦੀ ਸਖ਼ਤ ਲੋੜ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ | ਇਹਦੇ ਬਾਰੇ ਕੇਂਦਰ ਸਰਕਾਰ ਦੀ ਜਵਾਬਦੇਹੀ ਬਣਦੀ ਹੈ | ਪੰਜਾਬ ਪੁਲੀਸ ਦੀ ਬੇਵਸੀ ਨੂੰ ਦੇਖਦਿਆਂ ਹੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਇਲਾਕੇ ਵਿਚ ‘ਆਪਣਾ ਪਿੰਡ ਸੰਭਾਲੋਂ’ ਮੁਹਿੰਮ ਸ਼ੁਰੂ ਕੀਤੀ ਹੋਈ ਹੈ |

ਅਜੀਤ ਡੈਸਕ 15-10-2026

ਪਿਛਲੀ ਖ਼ਬਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰਨ ਵਾਲੇ ਮੰਮੂ ਚਾਹਲ ਗੁਰਦੁਆਰਾ ਟਾਹਲੀ ਸਾਹਿਬ ਹੋਏ ਨਤਮਸਤਕ ਅਗਲੀ ਖ਼ਬਰ ਲੇਖਕ ਡਾਇਰੈਕਟਰੀ ਲਈ ਸਾਹਿਤ ਸਭਾਵਾਂ, ਲੇਖਕ ਤੇ ਸਾਹਿਤਕਾਰ ਆਪਣੇ ਵੇਰਵੇ 25 ਤੱਕ ਭੇਜਣ-ਜਸਪ੍ਰੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।