15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਲੇਖਕ ਡਾਇਰੈਕਟਰੀ ਲਈ ਸਾਹਿਤ ਸਭਾਵਾਂ, ਲੇਖਕ ਤੇ ਸਾਹਿਤਕਾਰ ਆਪਣੇ ਵੇਰਵੇ 25 ਤੱਕ ਭੇਜਣ-ਜਸਪ੍ਰੀਤ ਕੌਰ

ਕਪੂਰਥਲਾ, 14 ਅਕਤੂਬਰ (ਵਿ. ਪ੍ਰ.)

ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ 15-10-2026
ਕਪੂਰਥਲਾ, 14 ਅਕਤੂਬਰ (ਵਿ.ਪ੍ਰ.)-ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਾਪਤ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਕਪੂਰਥਲਾ ਦੀ ‘ਲੇਖਕ ਡਾਇਰੈਕਟਰੀ’ ਤਿਆਰ ਕਰਨ ਦਾ ਕੰਮ ਅਕਤੂਬਰ ਮਹੀਨੇ ਵਿਚ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ | ਇਸ ਲਈ ਲੇਖਕ ਆਪਣਾ ਪੂਰਾ ਨਾਂਅ, ਸਾਹਿਤਕ ਨਾਂਅ, ਤਖ਼ੱਲਸ, ਿਲੰਗ, ਜਨਮ ਮਿਤੀ, ਮੌਤ ਦੀ ਮਿਤੀ ਜੇਕਰ ਸਵਰਗਵਾਸ ਹੋ ਚੁੱਕੇ ਹਨ, ਮੁਕੰਮਲ ਪਤਾ, ਨਾਗਰਿਕਤਾ, ਸੰਪਰਕ ਫ਼ੋਨ ਨੰਬਰ, ਈ.ਮੇਲ ਆਈ.ਡੀ., ਲਿਖਣ ਦੀਆਂ ਭਾਸ਼ਾਵਾਂ, ਸਾਹਿਤਕ ਵਿਧਾ, ਪ੍ਰਕਾਸ਼ਿਤ ਰਚਨਾਵਾਂ, ਸਾਹਿਤਕ ਕਾਰਜ, ਪ੍ਰਾਪਤ ਸਨਮਾਨ ਅਤੇ ਐਵਾਰਡ ਸਬੰਧੀ ਪ੍ਰੋਫਾਰਮਾ ਜੋ ਪੀ.ਡੀ.ਐਫ. ਦੇ ਰੂਪ ਵਿਚ ਦਫ਼ਤਰ ਦੇ ਮੋਬਾਈਲ ਨੰਬਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ | ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਸਾਹਿਤਕਾਰਾਂ ਤੇ ਜ਼ਿਲ੍ਹੇ ਦੀਆਂ ਸਾਹਿਤ ਸਭਾਵਾਂ ਨੂੰ ਆਪਣੇ ਵੇਰਵੇ 25 ਅਕਤੂਬਰ ਤੱਕ ਭੇਜਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਸੰਤ ਸੀਚੇਵਾਲ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਦੱਸਿਆ ਮੰਦਭਾਗਾ ਅਗਲੀ ਖ਼ਬਰ ਅਮਰੀਕ ਸਿੰਘ ਬੋਪਾਰਾਏ ਵਲੋਂ ਬੰਦ ਦਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।