12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੁਫ਼ਤ ਕਾਨੂੰਨੀ ਸਹਾਇਤਾ ਸੰਬੰਧੀ ਸੈਮੀਨਾਰ ਕਰਵਾਇਆ

ਫਗਵਾੜਾ, 11 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਖਲਵਾੜਾ ਕਲੋਨੀ ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸਦੇ ਤਹਿਤ ਪੈਰਾ ਲੀਗਲ ਵਲੰਟੀਅਰ ਸਮਾਜ ਸੇਵੀ ਜਸਵਿੰਦਰ ਢੱਡਾ, ਐਡਵੋਕੇਟ ਸੋਨਿਕਾ ਹਾਂਡਾਂ ਨੇ ਹੋਰਨਾਂ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ਦਿੱਤੀਆਂ ਜਾ ਰਹੀਆਂ ਕਾਨੂੰਨੀ ਸੇਵਾਵਾਂ ਪ੍ਰਤੀ ਲੋਕਾਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ਸਮਾਜ ਦੇ ਪਿਛਲੇ ਅਤੇ ਕਮਜ਼ੋਰ ਵਰਗਾਂ ਦੇ ਲੋਕਾਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਲਈ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੀ ਹੈ | ਇਹ ਸੇਵਾਵਾਂ ਹਾਸਲ ਕਰਨ ਲਈ ਮੁੱਖ ਤੌਰ ਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਾਤੀ ਦੇ ਕਬੀਲੇ , ਅ Ï ਰਤਾਂ, ਬੱਚੇ, ਮਾਨਸਿਕ ਰੋਗੀ, ਅੰਗਹੀਣ, ਉਦਯੋਗਿਕ ਕਾਮੇ, ਜੇਲ੍ਹਾਂ ‘ਚ ਬੰਦ ਹਵਾਲਾਤੀ ਅਤੇ ਕੈਦੀ ਜਾਂ ਹਿਰਾਸਤੀ, ਬੇਗਾਰ ਦੇ ਮਾਰੇ, ਵੱਡੀ ਮੁਸੀਬਤ ਜਾਂ ਕੁਦਰਤੀ ਆਫਤਾਂ ਦੇ ਮਾਰੇ, ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੈ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਪਰ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਕਾਰਨ ਵਧੇਰੇ ਲੋਕ ਮੁਫ਼ਤ ਕਾਨੂੰਨੀ ਸਹਾਇਤਾ ਦਾ ਲਾਭ ਉਠਾਉਣ ਤੋਂ ਵਾਂਝੇ ਰਹਿ ਜਾਂਦੇ ਹਨ | ਜਸਵਿੰਦਰ ਢੱਡਾ ਨੇ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਦੌਰਾਨ ਅਦਾਲਤਾਂ ‘ਚ ਵਕੀਲਾਂ ਦੀ ਮੁਫ਼ਤ ਸੇਵਾ, ਕੋਰਟ ਫ਼ੀਸ, ਤਲਵਾਨਾ ਫ਼ੀਸ, ਗਵਾਹਾਂ ਦੇ ਖ਼ਰਚੇ ਅਤੇ ਅਦਾਲਤੀ ਚਾਰਾਜੋਈ ਦੇ ਸਾਰੇ ਖ਼ਰਚੇ ਮਾਫ਼ ਕੀਤੇ ਜਾਂਦੇ ਹਨ | ਜਸਵਿੰਦਰ ਢੱਡਾ ਨੇ ਬਿਲਡਿੰਗ ਅਤੇ ਹੋਰ ਉਸਾਰੀ ਕਾਮਿਆਂ ਲਈ ਚੱਲ ਰਹੀਆਂ ਭਲਾਈ ਸਕੀਮਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਅਖੀਰ ਵਿਚ ਸਰਪੰਚ ਸੁਰਿੰਦਰ ਸਿੰਘ ਖਲਵਾੜਾ ਕਲੋਨੀ ਨੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਦੇ ਉਪਰਾਲੇ ਨੂੰ ਆਮ ਲੋਕਾਂ ਲਈ ਲਾਹੇਵੰਦ ਦੱਸਿਆ ਅਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਰਬਜੀਤ ਕੌਰ ਆਂਗਨਵਾੜੀ ਵਰਕਰ, ਬਲਵਿੰਦਰ ਕੁਮਾਰ, ਰਾਮੂ ਠੇਕੇਦਾਰ, ਨਿੱਕੂ ਬਲਵਿੰਦਰ ਕੌਰ, ਕਸ਼ਮੀਰੋ, ਸਰਬਜੀਤ ਕੌਰ, ਚਰਨਜੀਤ ਸਿੰਘ, ਅਮਰ ਕੌਰ ਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ |

ਪਿੰਡ ਖਲਵਾੜਾ ਕਾਲੋਨੀ ਵਿਖੇ ਲਗਵਾਏ ਗਏ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਸੈਮੀਨਾਰ ਮੌਕੇ ਜਸਵਿੰਦਰ ਢੱਡਾ ਪੈਰਾ ਲੀਗਲ ਵਲੰਟੀਅਰ ਤੇ ਸਮਾਜ ਸੇਵਕ ਜਾਣਕਾਰੀ ਦਿੰਦੇ ਹੋਏ | ਤਸਵੀਰ: ਵਾਲੀਆ 12-10-2026
ਫਗਵਾੜਾ, 11 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਖਲਵਾੜਾ ਕਲੋਨੀ ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸਦੇ ਤਹਿਤ ਪੈਰਾ ਲੀਗਲ ਵਲੰਟੀਅਰ ਸਮਾਜ ਸੇਵੀ ਜਸਵਿੰਦਰ ਢੱਡਾ, ਐਡਵੋਕੇਟ ਸੋਨਿਕਾ ਹਾਂਡਾਂ ਨੇ ਹੋਰਨਾਂ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ਦਿੱਤੀਆਂ ਜਾ ਰਹੀਆਂ ਕਾਨੂੰਨੀ ਸੇਵਾਵਾਂ ਪ੍ਰਤੀ ਲੋਕਾਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ਸਮਾਜ ਦੇ ਪਿਛਲੇ ਅਤੇ ਕਮਜ਼ੋਰ ਵਰਗਾਂ ਦੇ ਲੋਕਾਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਲਈ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੀ ਹੈ | ਇਹ ਸੇਵਾਵਾਂ ਹਾਸਲ ਕਰਨ ਲਈ ਮੁੱਖ ਤੌਰ ਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਾਤੀ ਦੇ ਕਬੀਲੇ , ਅ Ï ਰਤਾਂ, ਬੱਚੇ, ਮਾਨਸਿਕ ਰੋਗੀ, ਅੰਗਹੀਣ, ਉਦਯੋਗਿਕ ਕਾਮੇ, ਜੇਲ੍ਹਾਂ ‘ਚ ਬੰਦ ਹਵਾਲਾਤੀ ਅਤੇ ਕੈਦੀ ਜਾਂ ਹਿਰਾਸਤੀ, ਬੇਗਾਰ ਦੇ ਮਾਰੇ, ਵੱਡੀ ਮੁਸੀਬਤ ਜਾਂ ਕੁਦਰਤੀ ਆਫਤਾਂ ਦੇ ਮਾਰੇ, ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੈ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਪਰ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਕਾਰਨ ਵਧੇਰੇ ਲੋਕ ਮੁਫ਼ਤ ਕਾਨੂੰਨੀ ਸਹਾਇਤਾ ਦਾ ਲਾਭ ਉਠਾਉਣ ਤੋਂ ਵਾਂਝੇ ਰਹਿ ਜਾਂਦੇ ਹਨ | ਜਸਵਿੰਦਰ ਢੱਡਾ ਨੇ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਦੌਰਾਨ ਅਦਾਲਤਾਂ ‘ਚ ਵਕੀਲਾਂ ਦੀ ਮੁਫ਼ਤ ਸੇਵਾ, ਕੋਰਟ ਫ਼ੀਸ, ਤਲਵਾਨਾ ਫ਼ੀਸ, ਗਵਾਹਾਂ ਦੇ ਖ਼ਰਚੇ ਅਤੇ ਅਦਾਲਤੀ ਚਾਰਾਜੋਈ ਦੇ ਸਾਰੇ ਖ਼ਰਚੇ ਮਾਫ਼ ਕੀਤੇ ਜਾਂਦੇ ਹਨ | ਜਸਵਿੰਦਰ ਢੱਡਾ ਨੇ ਬਿਲਡਿੰਗ ਅਤੇ ਹੋਰ ਉਸਾਰੀ ਕਾਮਿਆਂ ਲਈ ਚੱਲ ਰਹੀਆਂ ਭਲਾਈ ਸਕੀਮਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਅਖੀਰ ਵਿਚ ਸਰਪੰਚ ਸੁਰਿੰਦਰ ਸਿੰਘ ਖਲਵਾੜਾ ਕਲੋਨੀ ਨੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਦੇ ਉਪਰਾਲੇ ਨੂੰ ਆਮ ਲੋਕਾਂ ਲਈ ਲਾਹੇਵੰਦ ਦੱਸਿਆ ਅਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਰਬਜੀਤ ਕੌਰ ਆਂਗਨਵਾੜੀ ਵਰਕਰ, ਬਲਵਿੰਦਰ ਕੁਮਾਰ, ਰਾਮੂ ਠੇਕੇਦਾਰ, ਨਿੱਕੂ ਬਲਵਿੰਦਰ ਕੌਰ, ਕਸ਼ਮੀਰੋ, ਸਰਬਜੀਤ ਕੌਰ, ਚਰਨਜੀਤ ਸਿੰਘ, ਅਮਰ ਕੌਰ ਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਜ਼ੋਰਦਾਰ ਬਾਰਿਸ਼ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠ ਪਈਆਂ ਹਜ਼ਾਰਾਂ ਬੋਰੀਆਂ ਪਾਣੀ ਨਾਲ ਭਿੱਜੀਆਂ ਅਗਲੀ ਖ਼ਬਰ ਲਾਅ ਗੇਟ ਨੇੜੇ ਨਿੱਜੀ ਪੀਜੀ ’ਚ ਵਿਦਿਆਰਥੀ ਦੀ ਲਾਸ਼ ਮਿਲੀ, ਪੁਲੀਸ ਵਲੋਂ ਜਾਂਚ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।