ਗੁਰੂ ਅਮਰਦਾਸ ਪਬਲਿਕ ਸਕੂਲ ਦੇ 3 ਅਧਿਆਪਕਾਂ ਦਾ ਸੀ.ਟੀ. ਯੂਨੀਵਰਸਿਟੀ ਵਲੋਂ ‘ਐਵਾਰਡ ਆਫ ਐਪਰੀਸਏਸ਼ਨ ਨਾਲ ਸਨਮਾਨ
ਕਪੂਰਥਲਾ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੀ ਉਪ ਪਿ੍ੰਸੀਪਲ ਗੁਰਮੀਤ ਕੌਰ, ਅਕਾਦਮਿਕ ਕੋਆਰਡੀਨੇਟਰ ਰਮਨਦੀਪ ਸਿੰਘ ਅਤੇ ਅਕਾਦਮਿਕ ਕੋਆਰਡੀਨੇਟਰ ‘ਕਿਡਜ਼ ਪੈਰਾਡਾਈਜ਼’ ਸਿਮਰਨਜੀਤ ਕੌਰ ਨੂੰ ਸਿੱਖਿਆ ਖੇਤਰ ਵਿਚ ਉਨ੍ਹਾਂ ਦੀ ਮਿਹਨਤ, ਸਮਰਪਣ, ਨਵੀਆਂ ਸੋਚਾਂ ਤੇ ਸ਼ਾਨਦਾਰ ਕਾਰਗੁਜ਼ਾਰੀ ਨੂੰ ਮੁੱਖ ਰੱਖਦਿਆਂ ਸੀ. ਟੀ.
ਕਪੂਰਥਲਾ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੀ ਉਪ ਪਿ੍ੰਸੀਪਲ ਗੁਰਮੀਤ ਕੌਰ, ਅਕਾਦਮਿਕ ਕੋਆਰਡੀਨੇਟਰ ਰਮਨਦੀਪ ਸਿੰਘ ਅਤੇ ਅਕਾਦਮਿਕ ਕੋਆਰਡੀਨੇਟਰ ‘ਕਿਡਜ਼ ਪੈਰਾਡਾਈਜ਼’ ਸਿਮਰਨਜੀਤ ਕੌਰ ਨੂੰ ਸਿੱਖਿਆ ਖੇਤਰ ਵਿਚ ਉਨ੍ਹਾਂ ਦੀ ਮਿਹਨਤ, ਸਮਰਪਣ, ਨਵੀਆਂ ਸੋਚਾਂ ਤੇ ਸ਼ਾਨਦਾਰ ਕਾਰਗੁਜ਼ਾਰੀ ਨੂੰ ਮੁੱਖ ਰੱਖਦਿਆਂ ਸੀ.ਟੀ. ਯੂਨੀਵਰਸਿਟੀ ਲੁਧਿਆਣਾ ਵਲੋਂ ‘ਐਵਾਰਡ ਆਫ ਐਪਰੀਸ਼ੀਏਸ਼ਨ’ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਪਿ੍ੰਸੀਪਲ ਸਾਕਸ਼ੀ ਚੋਪੜਾ ਨੇ ਸਨਮਾਨਿਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ਼ ਸਨਮਾਨਿਤ ਅਧਿਆਪਕਾਂ ਲਈ ਸਗੋਂ ਸਕੂਲ ਦੇ ਪੂਰੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ | ਸਕੂਲ ਦੇ ਡਾਇਰੈਕਟਰ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ, ਅਕਾਦਮਿਕ ਉੱਨਤੀ ਤੇ ਗੁਣਾਤਮਿਕ ਸਿੱਖਿਆ ਲਈ ਸ਼ਲਾਘਾਯੋਗ ਕੰਮ ਕੀਤਾ ਤੇ ਇਹ ਸਨਮਾਨ ਸਿੱਖਿਆ ਦੇ ਖੇਤਰ ਵਿਚ ਨਿਰੰਤਰ ਬਿਹਤਰੀ ਵੱਲ ਵਧਣ ਲਈ ਇਕ ਪ੍ਰੇਰਣਾਦਾਇਕ ਕਦਮ ਹੈ