20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਪਾਵਰਕਾਮ ਦੇ ਆਊਟਸੋਰਸ ਕਰਮਚਾਰੀਆਂ ਵਲੋਂ ਸੂਬਾ ਸਰਕਾਰ ਵਿਰੁੱਧ ਰੋਸ ਵਿਖਾਵਾ ਜਾਰੀ

ਅਜੀਤ ਡੈਸਕ 21-06-2026
ਕਪੂਰਥਲਾ, 20 ਜੂਨ (ਸਡਾਨਾ)-ਬਾਹਰੀ ਵਸੀਲਿਆਂ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ‘ਤੇ ਮੁਲਾਜ਼ਮਾਂ ਵਲੋਂ ਸੂਬਾ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ | ਆਊਟ ਸੋਰਸ ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਦੇ ਕਪੂਰਥਲਾ ਸਰਕਲ ਦੇ ਇੰਚਾਰਜ ਵਿਨੋਦ ਪਾਠਕ ਨੇ ਦੱਸਿਆ ਕਿ ਬੀਤੇ ਮਹੀਨੇ ਸਰਕਾਰ ਨਾਲ ਉਨ੍ਹਾਂ ਦੀ ਹੋਈ ਮੀਟਿੰਗ ਦੌਰਾਨ ਸਹਿਮਤੀ ਬਣੀ ਸੀ ਕਿ ਪਾਵਰਕਾਮ ਵਿਚ ਨੋਡਲ ਕੰਪਲੇਟ ਸੈਂਟਰ, ਸੁਵਿਧਾ ਸੈਂਟਰ, ਮੀਟਰ ਲੈਬ, ਸਟੋਰਾਂ ਅਤੇ ਹੋਰ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਸਿੱਧੇ ਕੰਟਰੈਕਟ ‘ਤੇ ਲਿਆ ਜਾਵੇਗਾ, ਪਰ ਇਸ ਸਬੰਧੀ ਅਜੇ ਤੱਕ ਸਰਕਾਰ ਨੇ ਕੋਈ ਵੀ ਅਮਲੀ ਰੂਪ ਵਿਚ ਕੰਮ ਨਹੀਂ ਕੀਤਾ | ਜਿਸ ਕਾਰਨ ਫੈਡਰੇਸ਼ਨ ਨਾਲ ਸਬੰਧਿਤ ਕਰਮਚਾਰੀਆਂ ਵਿਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਦੇ ਰੋਸ ਵਜੋਂ ਆਊਟ ਸੋਰਸ ਕਾਮਿਆਂ ਨੇ ਪਟਿਆਲਾ ਵਿਖੇ ਸਰਕਾਰ ਵਿਰੁੱਧ ਪੱਕਾ ਧਰਨਾ ਲਗਾ ਦਿੱਤਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਆਊਟ ਸੋਰਸ ਕਾਮੇ ਹਿੱਸਾ ਲੈ ਰਹੇ ਹਨ | ਫੈਡਰੇਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਹੱਕੀ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਧਰਨੇ ਨੂੰ ਕਾਮਯਾਬ ਕਰਨ ਲਈ ਗੁਰਪ੍ਰੀਤ ਸਿੰਘ, ਸੁਰੇਸ਼ ਚੰਦਰ, ਪ੍ਰਦੀਪ ਕੁਮਾਰ, ਗੌਰਵ, ਹਿਮਾਂਸ਼ੂ ਨਾਰੰਗ, ਕੁਲਵੀਰ ਸਿੰਘ, ਪਿ੍ੰਸ, ਵਰਿੰਦਰ ਤੇ ਜਸਪ੍ਰੀਤ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਹਰ ਦਿਨ ਸਾਨੂੰ ਪਿਤਾ ਦੇ ਯੋਗਦਾਨ ਨੂੰ ਯਾਦ ਕਰਕੇ ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣ ਦੀ ਲੋੜ ਅਗਲੀ ਖ਼ਬਰ ਨਡਾਲਾ-ਸੁਭਾਨਪੁਰ ਸੜਕ ਦੇ ਨਿਰਮਾਣ ਕੰਮ ’ਤੇ ਸਰਪੰਚ ਜਗਜੀਤ ਸਿੰਘ �ਜਲਾ ਨੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।