20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਨਡਾਲਾ-ਸੁਭਾਨਪੁਰ ਸੜਕ ਦੇ ਨਿਰਮਾਣ ਕੰਮ ’ਤੇ ਸਰਪੰਚ ਜਗਜੀਤ ਸਿੰਘ �ਜਲਾ ਨੇ ਚੁੱਕੇ ਸਵਾਲ

ਅਜੀਤ ਡੈਸਕ 21-06-2026
ਨਡਾਲਾ, 20 ਜੂਨ (ਰਘਬਿੰਦਰ ਸਿੰਘ)-ਨਡਾਲਾ-ਸੁਭਾਨਪੁਰ ਸੜਕ ‘ਤੇ ਚੱਲ ਰਹੇ ਨਿਰਮਾਣ ਕਾਰਜ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਅਤੇ ਪਿੰਡ ਮੁੱਦੋਵਾਲ ਦੇ ਸਰਪੰਚ ਜਗਜੀਤ ਸਿੰਘ �ਜਲਾ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ | ਸਰਪੰਚ �ਜਲਾ ਨੇ ਅੱਜ ਮੌਕੇ ‘ਤੇ ਪਹੁੰਚ ਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਨਿਰਮਾਣ ਦੀ ਗੁਣਵੱਤਾ ‘ਤੇ ਸਵਾਲ ਉਠਾਏ | ਉਨ੍ਹਾਂ ਕਿਹਾ ਕਿ ਸੜਕ ਬਣਾਉਣ ਵਾਲੀ ਏਜੰਸੀ ਵੱਲੋਂ ਪੰਜ ਸਾਲ ਦੀ ਗਰੰਟੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਹਕੀਕਤ ਇਹ ਹੈ ਕਿ ਸੜਕ ਬਣਨ ਦੇ ਨਾਲ-ਨਾਲ ਹੀ ਕਈ ਥਾਵਾਂ ਤੋਂ ਟੁੱਟਦੀ ਨਜ਼ਰ ਆ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਨਿਰਮਾਣ ਦੌਰਾਨ ਲੋੜੀਂਦੇ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ | ਜਗਜੀਤ ਸਿੰਘ �ਜਲਾ ਨੇ ਸਵਾਲ ਕੀਤਾ ਕਿ ਸੜਕ ਬਣਾਉਣ ਤੋਂ ਪਹਿਲਾਂ ਸਤ੍ਹਾ ਨੂੰ ਸਾਫ਼ ਕਰਨ ਲਈ ਵਰਤਿਆ ਜਾਣ ਵਾਲਾ ਏਅਰ ਕੰਪ੍ਰੈਸ਼ਰ ਕਿੱਥੇ ਹੈ | ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਦੇਖਿਆ ਹੈ ਕਿ ਬਿਨਾਂ ਢੰਗ ਨਾਲ ਸਫ਼ਾਈ ਅਤੇ ਤਿਆਰੀ ਕੀਤੇ ਮਿੱਟੀ ਉੱਪਰ ਹੀ ਸੜਕ ਦੀ ਪਰਤ ਵਿਛਾਈ ਜਾ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਨਾ ਤਾਂ ਸੜਕ ਉੱਪਰ ਪਾਣੀ ਦਾ ਛਿੜਕਾਅ ਕੀਤਾ ਗਿਆ ਅਤੇ ਨਾ ਹੀ ਢੰਗ ਨਾਲ ਝਾੜੂ ਲਗਾ ਕੇ ਸਤ੍ਹਾ ਨੂੰ ਸਾਫ਼ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਲਈ ਇਲਾਕੇ ਦੇ ਲੋਕਾਂ ਨੇ ਲੰਮੇ ਸਮੇਂ ਤੱਕ ਸੰਘਰਸ਼ ਕੀਤਾ, ਕਈ ਧਰਨੇ-ਪ੍ਰਦਰਸ਼ਨ ਕੀਤੇ ਅਤੇ ਅਧਿਕਾਰੀਆਂ ਨਾਲ ਮੁਲਾਕਾਤਾਂ ਕਰਕੇ ਸੜਕ ਬਣਾਉਣ ਦੀ ਮੰਗ ਕੀਤੀ ਸੀ | ਪਰ ਹੁਣ ਜਦੋਂ ਸੜਕ ਦਾ ਨਿਰਮਾਣ ਹੋ ਰਿਹਾ ਹੈ ਤਾਂ ਕੰਮ ਦੀ ਗੁਣਵੱਤਾ ਨੂੰ ਲੈ ਕੇ ਗੰਭੀਰ ਚਿੰਤਾਵਾਂ ਸਾਹਮਣੇ ਆ ਰਹੀਆਂ ਹਨ | ਸਰਪੰਚ �ਜਲਾ ਨੇ ਸੰਬੰਧਿਤ ਵਿਭਾਗ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੜਕ ਨਿਰਮਾਣ ਕਾਰਜ ਦੀ ਤਕਨੀਕੀ ਜਾਂਚ ਕਰਵਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਦੇ ਟੈਕਸ ਦਾ ਪੈਸਾ ਗੁਣਵੱਤਾ ਵਾਲੇ ਕੰਮ ‘ਤੇ ਹੀ ਖ਼ਰਚਿਆ ਜਾਵੇ | ਇਸ ਸਬੰਧੀ ਸਰਪੰਚ ਵੱਲੋਂ ਕੀਤੀ ਗਈ ਲਾਈਵ ਵੀਡੀ� ਸੋਸ਼ਲ ਮੀਡੀਆ ‘ਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ |
ਪਿਛਲੀ ਖ਼ਬਰ ਪਾਵਰਕਾਮ ਦੇ ਆਊਟਸੋਰਸ ਕਰਮਚਾਰੀਆਂ ਵਲੋਂ ਸੂਬਾ ਸਰਕਾਰ ਵਿਰੁੱਧ ਰੋਸ ਵਿਖਾਵਾ ਜਾਰੀ ਅਗਲੀ ਖ਼ਬਰ ਹਾਸ਼ੀਏ ‘ਤੇ ਬੈਠੇ ਲੋਕ ਕਦੀ ਵੀ ਸਰਕਾਰਾਂ ਨੂੰ ਬਦਲ ਸਕਦੇ ਹਨ, ਮਨਰੇਗਾ ਕਾਮਿਆਂ ਦੀ ਹੜਤਾਲ ਦੀ ਹਮਾਇਤ-ਮਨੀ, ਫੌਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।