07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਨਜ਼ਰਬੰਦ ਕਰਨ ਦੀ ਥਾਂ ਉਨ੍ਹਾਂ ਦੇ ਬਣਦੇ ਹੱਕ ਦੇਣ ਦੀ ਪਾਬੰਦ ਹੋਵੇ-ਪਰਮਿੰਦਰਪਾਲ ਸਿੰਘ

ਅਜੀਤ ਡੈਸਕ 09-05-2026
ਖਲਵਾੜਾ, 8 ਮਈ (ਮਨਦੀਪ ਸਿੰਘ ਸੰਧੂ)-ਮੁਲਾਜ਼ਮ ਜਥੇਬੰਦੀਆਂ ਦੇ ਸਿਰਮੌਰ ਆਗੂ ਸ. ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਅੱਖ ਤੋਂ ਹਰ ਪਾਸੇ ਫੇਲ ਹੀ ਸਾਬਤ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਆਮ ਜਨਤਾ ਨੇ ਵੋਟਾਂ ਪਾ ਕੇ ਸਰਕਾਰ ਬਣਾਉਣੀ ਹੁੰਦੀ ਹੈ ਅਤੇ ਸਰਕਾਰ ਦਾ ਕੰਮ ਆਮ ਜਨਤਾ ਦੀ ਰਾਖੀ ਲਈ ਚੰਗੇ ਕਾਨੂੰਨ ਬਣਾਉਣਾ ਹੁੰਦਾ ਹੈ | ਜਿਸ ਸਦਕਾ ਮੌਜੂਦਾ ਪੰਜਾਬ ਸਰਕਾਰ ਨੇ ਵੱਖ ਵੱਖ ਧਰਮਾਂ ਨੂੰ ਅਤੇ ਉਨ੍ਹਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਰਾਹਤ ਦੇਣ ਲਈ ਬੇਅਦਬੀਆਂ ਦੇ ਖ਼ਿਲਾਫ਼ ਇੱਕ ਚੰਗਾ ਕਾਨੂੰਨ ਬਣਾਇਆ ਹੈ | ਪੰਜਾਬ ਸਰਕਾਰ ਬਣਾਏ ਗਏ ਨਵੇਂ ਕਾਨੂੰਨ ਲਈ ਆਪਣੀ ਪਾਰਟੀ ਦੀ ਮਸ਼ਹੂਰੀ ਕਰਨ ਲਈ ਕਰੋੜਾਂ ਰੁਪਏ ਵਿਅਰਥ ਗਵਾ ਰਹੀ ਹੈ | ਉਹਨਾਂ ਦੱਸਿਆ ਕਿ ਜਦ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਜ਼ਿਲ੍ਹਾ ਕਪੂਰਥਲਾ ਵਿਖੇ ਆਉਣੀ ਸੀ ਤਾਂ ਸਵੇਰੇ ਹੀ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ 18% ਮਹਿੰਗਾਈ ਦੀਆਂ ਕਿਸ਼ਤਾਂ ਅਤੇ ਦੋ ਲੱਖ ਤੋਂ ਵੱਧ ਨਵੀਂ ਪੈਨਸ਼ਨ ਵਾਲੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰ ਕੇ ਹੀ ਉਨ੍ਹਾਂ ਦਾ ਭਵਿੱਖ ਬਣੇਗਾ | ਹਰ ਵਾਰ ਘਰਾਂ ਵਿਚ ਨਜ਼ਰਬੰਦ ਕਰਨਾ, ਮੀਟਿੰਗ ਦੇ ਕੇ ਮੁੱਕਰ ਜਾਣਾ ਇਹ ਕੋਈ ਚੰਗੀ ਸਰਕਾਰ ਦੀਆਂ ਨਿਸ਼ਾਨੀਆਂ ਨਹੀਂ ਹਨ | ਉਨ੍ਹਾਂ ਪੰਜਾਬ ਸਰਕਾਰ ਨੂੰ ਸਖ਼ਤ ਤਾੜਨਾ ਕਰਦੇ ਹੋਏ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਜਲਦ ਤੋਂ ਜਲਦ 18% ਮਹਿੰਗਾਈ ਭੱਤਾ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਯਤਨ ਕਰੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਮੁਲਾਜ਼ਮ ਮੰਗਾਂ ਇੱਕ ਲਹਿਰ ਬਣ ਕੇ ਤੁਹਾਡੀ ਸਰਕਾਰ ਦਾ ਤਖ਼ਤਾ ਹੀ ਨਾ ਪਲਟ ਦੇਵੇ |
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਨੇ ਸਾਥੀਆਂ ਸਮੇਤ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਲ... ਅਗਲੀ ਖ਼ਬਰ ਐਡਵੋਕੇਟ ਘੁੰਮਣ ਵੱਲੋਂ ਪਿੰਡ ਤਲਵਾੜਾ 'ਚ 32.78 ਲੱਖ ਦੀ ਲਾਗਤ ਨਾਲ ਤਿਆਰ ਖੇਡ ਮੈਦਾਨ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।