07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਐਡਵੋਕੇਟ ਘੁੰਮਣ ਵੱਲੋਂ ਪਿੰਡ ਤਲਵਾੜਾ 'ਚ 32.78 ਲੱਖ ਦੀ ਲਾਗਤ ਨਾਲ ਤਿਆਰ ਖੇਡ ਮੈਦਾਨ ਦਾ ਉਦਘਾਟਨ

ਅਜੀਤ ਡੈਸਕ 09-05-2026
ਨਡਾਲਾ, 8 ਮਈ (ਰਘਬਿੰਦਰ ਸਿੰਘ)-ਬਲਾਕ ਨਡਾਲਾ ਦੇ ਪਿੰਡ ਤਲਵਾੜਾ ਵਿਖੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ 32.78 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਖੇਡ ਮੈਦਾਨ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਕਰਵਾਏ ਗਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਲਕਾ ਇੰਚਾਰਜ ਘੁੰਮਣ ਨੇ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਸਦਕਾ, ਭੁਲੱਥ ਵਿਚ ਖੇਡ ਮੈਦਾਨਾਂ ਦੀ ਸ਼ੁਰੂਆਤ ਕੀਤੀ ਗਈ ਜਿੱਥੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਖੇਡਾਂ ਨਾਲ ਜੁੜ ਪੰਜਾਬ ਅਤੇ ਦੇਸ਼ ਦਾ ਨਾਮ ਵਿਸ਼ਵ ਭਰ ਵਿਚ ਚਮਕਾਉਣ ਗਈਆਂ | ਉਨ੍ਹਾਂ ਦੱਸਿਆ ਕਿ ਭੁਲੱਥ ਵਿਚ ਪਹਿਲੀ ਵਾਰ ਖੇਡਾਂ ਲਈ ਕਿਸੇ ਵੀ ਸਰਕਾਰ ਵੱਲੋਂ ਇਸ ਤਰੀਕੇ ਦੀ ਪਹਿਲ ਕੀਤੀ ਗਈ ਹੈ | ਮੈਂ ਉਮੀਦ ਕਰਦਾ ਹਾਂ ਕਿ ਪਹਿਲਾਂ ਦੀ ਤਰ੍ਹਾਂ ਭੁਲੱਥ ਫਿਰ ਤੋਂ ਖੇਡਾਂ ਅਤੇ ਵਿਕਾਸ ਲਈ ਜਾਣਿਆ ਜਾਵੇਗਾ |ਇਸ ਸਮਾਗਮ ਦੌਰਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਖੇਡਾਂ ਦਾ ਸਮਾਨ ਵੀ ਭੇਂਟ ਕੀਤਾ ਗਿਆ ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਤੇ ਸਰਪੰਚ ਜਗਤਾਰ ਸਿੰਘ ਹੈਪੀ ਖੱਦਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਥਾਪਰ, ਬੀਡੀਪੀਓ ਕੁਲਵਿੰਦਰ ਸਿੰਘ, ਸਰਪੰਚ ਤਲਵਾੜਾ ਸੰਦੀਪ ਕੌਰ, ਐਸ ਈ ਪੀ ਓ ਜਸਵਿੰਦਰ ਸਿੰਘ ਵਾਲੀਆ, ਦਵਿੰਦਰ ਸਿੰਘ ਘੁੰਮਣ, ਜਗਜੀਤ ਸਿੰਘ ਘੁੰਮਣ, ਡਾ .ਆਸਾ ਸਿੰਘ ਘੁੰਮਣ, ਰਣਜੀਤ ਸਿੰਘ ਘੁੰਮਣ, ਸਰਪੰਚ ਮਾਡਲ ਟਾਊਨ ਪਰਮੋਦ ਕੁਮਾਰ ਸ਼ਰਮਾ, ਸਰਪੰਚ ਰਾਏਪੁਰ-ਅਰਾਈਆ ਵਰਿੰਦਰ ਪਰਾਸ਼ਰ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਬਾਉਲੀ, ਗੁਰਪ੍ਰੀਤ ਸਿੰਘ ਵੜੈਚ, ਰਵੇਲ ਸਿੰਘ ਬੇਗੋਵਾਲ, ਸਰਬਜੀਤ ਅੱਜੂ ਸਰਪੰਚ ਬਾਮੂਵਾਲ, ਗੁਰਦਿਆਲ ਸਿੰਘ ਘੁੰਮਣ, ਸੁਖਜਿੰਦਰ ਸਿੰਘ ਸ਼ਿੰਦਾ, ਨੰਬਰਦਾਰ ਭੁਪਿੰਦਰ ਸਿੰਘ, ਨੰਬਰਦਾਰ ਬਿਕਰਮਜੀਤ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਹੈਪੀ ਲਾਲੀਆ ਸਰਪੰਚ ਰਾਏਪੁਰ ਪੀਰ ਬਖਸ਼, ਅਵਤਾਰ ਸਿੰਘ ਘੁੰਮਣ, ਅਨੋਖ ਸਿੰਘ ਘੁੰਮਣ, ਮਨਜੀਤ ਸਿੰਘ ਬੱਲੀ, ਪਲਵਿੰਦਰ ਸਿੰਘ ਪੰਚ ਖੱਸਣ,ਜਸਵਿੰਦਰ ਸਿੰਘ ਘੁੰਮਣ, ਯੂਨਸ ਪੀਟਰ ਸਹੋਤਾ, ਰੂਬੀ ਸਹੋਤਾ, ਸਤਵਿੰਦਰ ਸਿੰਘ ਨਸੀਬ ਖੱਸਣ, ਦਲਵਿੰਦਰ ਸਿੰਘ ਜਰਮਨੀ, ਯੂਥ ਕੋਆਰਡੀਨੇਟਰ ਸੰਦੀਪ ਕੁਮਾਰ, ਸੰਨੀ ਨਡਾਲਾ, ਮੋਤੀ ਲਾਲ, ਲੱਖਾਂ ਲਾਹੌਰੀਆ, ਜੇ.ਈ ਰਣਜੀਤ ਸਿੰਘ, ਗੁਰਪਾਲ ਸਿੰਘ ਵੀ.ਡੀ.ਓ., ਚਰਨਦੀਪ ਸਿੰਘ ਪੰਚਾਇਤ ਅਫ਼ਸਰ, ਸੁਖਦੇਵ ਸਿੰਘ ਪੰਚਾਇਤ ਸਕੱਤਰ,ਜੀ ਆਰ ਐਸ ਮੰਗਲ, ਟੀ.ਏ. ਮਨਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਨਜ਼ਰਬੰਦ ਕਰਨ ਦੀ ਥਾਂ ਉਨ੍ਹਾਂ ਦੇ ਬਣਦੇ ਹੱਕ ਦੇਣ ਦੀ ਪਾਬੰਦ ਹੋਵੇ-ਪਰਮਿੰਦਰਪਾਲ ਸਿੰਘ... ਅਗਲੀ ਖ਼ਬਰ ਨੌਜਵਾਨਾਂ ਵਲੋਂ ਵਿਦੇਸ਼ਾਂ ਦਾ ਮੋਹ ਛੱਡਣਾ ਚੰਗਾ 'ਸੁਨੇਹਾ', ਕਰਨ ਲੱਗੇ ਆਪਣੇ ਕਾਰੋਬਾਰ-ਡਾ. ਹਰਜਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।