06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਆਰ.ਸੀ.ਐਫ. ਕੁਆਰਟਰ ਅੰਦਰੋਂ ਤਾਲੇ ਤੋੜ ਕੇ ਗਹਿਣੇ ਹੋਏ ਚੋਰੀ

ਕਪੂਰਥਲਾ, 6 ਅਗਸਤ (ਸਡਾਨਾ)-ਆਰ. ਸੀ.

ਅਜੀਤ ਡੈਸਕ 07-08-2026
ਕਪੂਰਥਲਾ, 6 ਅਗਸਤ (ਸਡਾਨਾ)-ਆਰ.ਸੀ.ਐਫ. ਕਵਾਟਰ ਵਿਚੋਂ ਗਹਿਣੇ ਤੇ ਹੋਰ ਸਮਾਨ ਚੋਰੀ ਹੋਣ ਦੇ ਮਾਮਲੇ ਸਬੰਧੀ ਸਦਰ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਧਰਮਿੰਦਰ ਸਿੰਘ ਵਾਸੀ ਬਠਿੰਡਾ ਹਾਲ ਵਾਸੀ ਆਰ.ਸੀ.ਐਫ. ਕਵਾਟਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਮਾਤਾ ਜੀ ਨੂੰ ਮਿਲਣ ਲਈ ਬਠਿੰਡਾ ਗਏ ਹੋਏ ਸਨ ਤੇ ਜਦੋਂ 4 ਮਈ ਨੂੰ ਉਹ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਕਵਾਟਰ ਦਾ ਬਾਹਰਲੇ ਦਰਵਾਜੇ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅੰਦਰ ਅਲਮਾਰੀਆਂ ਦੇ ਤਾਲੇ ਟੁੱਟੇ ਸਨ ਤੇ ਸਾਮਾਨ ਖਿੱਲਰਿਆ ਹੋਇਆ ਸੀ | ਉਨ੍ਹਾਂ ਦੇ ਘਰ ਅੰਦਰੋਂ ਅਣਪਛਾਤੇ ਚੋਰ ਸੋਨੇ ਦੇ ਗਹਿਣੇ ਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਿਆ | ਸਦਰ ਪੁਲਿਸ ਨੇ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਹਰਜਿੰਦਰਪਾਲ ਸਿੰਘ ਵਲੋਂ ਕੀਤੀ ਜਾ ਰਹੀ ਹੈ
ਪਿਛਲੀ ਖ਼ਬਰ ਪੰਜਾਬ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਸੱਤਾ ਵਿਚ ਹੋਣਾ ਜ਼ਰੂਰੀ-ਜੋਸਨ ਅਗਲੀ ਖ਼ਬਰ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਨੇ ਦੂਜੇ ਦਿਨ ਕਲਮ ਛੋੜ ਹੜਤਾਲ ਕਰਕੇ ਸ਼ਹਿਰ ’ਚ ਕੱਢਿਆ ਮੋਟਰਸਾਈਕਲ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।