ਮਾਸਟਰ ਮਹਿੰਦਰ ਸਿੰਘ ਬਾਜਵਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
ਤਲਵੰਡੀ ਚੌਧਰੀਆਂ, 6 ਅਗਸਤ (ਪਰਸਨ ਲਾਲ ਭੋਲਾ)-ਮਾਸਟਰ ਮਹਿੰਦਰ ਸਿੰਘ ਬਾਜਵਾ ਜਿਨ੍ਹਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਦੇ ਗ੍ਰਹਿ ਵਿਖੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ਸਾਹਿਬ ਪਿੰਡ ਮਸੀਤਾਂ ਵਿਖੇ ਭਾਈ ਕੁਲਵੰਤ ਸਿੰਘ ਹਜ਼ੂਰੀ ਰਾਗੀ ਸਥਾਨਕ ਗੁਰਦੁਆਰਾ ਸਾਹਿਬ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਸ਼ਰਧਾ ਦੇ ਫੁੱਲ ਭੇਟ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮਾਸਟਰ ਮਹਿੰਦਰ ਸਿੰਘ ਬਾਜਵਾ ਨੇ ਵਿੱਦਿਅਕ ਵਿਭਾਗ ਵਿਚ ਰਹਿੰਦਿਆਂ ਵਿਦਿਆਰਥੀਆਂ ਨਾਲ ਪੂਰਾ ਨਿਆਂ ਕੀਤਾ | ਚੰਗੇ ਸੁਭਾਅ ਕਾਰਨ ਤੇ ਸਮਾਜ ਸੇਵੀ ਹੋਣ ਕਰਕੇ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਮਸੀਤਾਂ ਦੀ ਵੀਸੀ ਕਮੇਟੀ ਦੇ ਫੌਤ ਹੋਣ ਤੱਕ ਮੈਂਬਰ ਰਹੇ | ਚੰਗੇ ਬੁਲਾਰੇ ਹੋਣ ਦੇ ਨਾਲ-ਨਾਲ ਉਹ ਚੰਗੇ ਸਾਹਿਤ ਪ੍ਰੇਮੀ ਵੀ ਸਨ | ਉਹਨਾਂ ਆਪਣੀ ਕਲਮ ਤੋਂ ਪੰਜਾਬੀ ਸਾਹਿਤ ਨੂੰ ਮਖਮਲੀ ਰਸਤੇ ਅਤੇ ਕਸ਼ਮਕਸ਼ ਜ਼ਿੰਦਗੀ ਦੋ ਕਿਤਾਬਾਂ ਦਿੱਤੀਆਂ ਅਤੇ ਤੀਜੀ ਕਿਤਾਬ ਛਪਾਈ ਅਧੀਨ ਹੈ | ਉਹਨਾਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ | ਇਹੀ ਕਾਰਨ ਹੈ ਕਿ ਉਹਨਾਂ ਦਾ ਵੱਡਾ ਲੜਕਾ ਹਰਜੀਤ ਸਿੰਘ ਏਐਸਆਈ ਅਤੇ ਨਰਿੰਦਰ ਸਿੰਘ ਬਾਜਵਾ ਪੀਟੀਆਈ ਸੇਵਾ ਮੁਕਤ ਹੋ ਕੇ ਆਪਣੇ ਪਰਿਵਾਰਾਂ ਵਿਚ ਖ਼ੁਸ਼ ਰਹਿ ਰਹੇ ਹਨ | ਬੁਲਾਰਿਆਂ ਵਿਚ ਰਵਿੰਦਰ ਕੁਮਾਰ ਪਿ੍ੰਸੀਪਲ ਜਵਾਹਰ ਨਵੋਦਿਆ ਵਿਦਿਆਲਾ ਸਕੂਲ ਗੋਇੰਦਵਾਲ ਸਾਹਿਬ, ਪਿ੍ੰਸੀਪਲ ਗੁਰਮੀਤ ਕੌਰ ਜਵਾਹਰ ਨਵੋਦਿਆ ਸਕੂਲ ਮਸੀਤਾਂ, ਸਾਬਕਾ ਪਿ੍ੰਸੀਪਲ ਲਖਬੀਰ ਸਿੰਘ ਸਟੇਟ ਅਵਾਰਡੀ, ਸੁੱਚਾ ਸਿੰਘ ਮਿਰਜਾਪੁਰ ਬਲਾਕ ਸਕੱਤਰ ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵਿਸ਼ੇਸ਼ ਸਨ | ਮੰਚ ਸੰਚਾਲਨ ਦੀ ਭੂਮਿਕਾ ਸਟੇਟ ਅਵਾਰਡੀ ਰੋਸ਼ਨ ਖ਼ੈੜਾ ਨੇ ਨਿਭਾਈ | ਇਸ ਮੌਕੇ ਸੱਜਣ ਸਿੰਘ ਚੀਮਾ ਅਰਜਨਾ ਅਵਾਰਡੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਤੇ ਇੰਚਾਰਜ ਹਲਕਾ ਸੁਲਤਾਨਪੁਰ ਲੋਧੀ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਤੇ ਰਵਿੰਦਰ ਕੁਮਾਰ ਰਜਿਸਟਰਾਰ ਆਈਆਈਟੀ ਰੋਪੜ, ਦਵਿੰਦਰ ਸਿੰਘ ਕੁੱਲੀਆਂ, ਦਿਲਰਾਜ ਸਿੰਘ ਜੌਹਲ, ਰਾਜ ਕਰਨ ਢਿੱਲੋਂ ਮੁਖਤਾਰ ਸਿੰਘ ਢਿੱਲੋਂ ਇੰਸਪੈਕਟਰ ਬਟਾਲਾ ,ਜਸਦੇਵ ਸਿੰਘ ਮਹਿਤਾ, ਰਾਜਵਿੰਦਰ ਸਿੰਘ ਢਿੱਲੋਂ ਸੁਪਰਵਾਈਜ਼ਰ,ਬਲਵਿੰਦਰ ਸਿੰਘ ਸਮਰਾ,ਕਮਲਜੀਤ ਸਿੰਘ ਚੱਠਾ , ਮਾਸਟਰ ਵੇਦ ਪ੍ਰਕਾਸ਼, ਜੋਗਾ ਸਿੰਘ ਨੰਬਰਦਾਰ, ਸਾਬਕਾ ਸਰਪੰਚ ਸ਼ੇਰ ਸਿੰਘ, ਸਰਪੰਚ ਮਨਜੀਤ ਸਿੰਘ ਗੋਲਡੀ ਡੌਲਾ, ਪਿਆਰਾ ਸਿੰਘ, ਮਨਜੀਤ ਸਿੰਘ ਬਾਜਵਾ, ਗੁਰਪ੍ਰੀਤ ਅਮੀਵਾਲ, ਮਲਕੀਤ ਸਿੰਘ, ਡਾਕਟਰ ਜਗਤਾਰ ਸਿੰਘ , ਡਾਕਟਰ ਅਵਤਾਰ ਸਿੰਘ ਆਜ਼ਾਦ,ਰਣਜੀਤ ਸਿੰਘ ਘੁੰਮਣ, ਬਲਜੀਤ ਸਿੰਘ ਮਲਸੀਆਂ, ਲੈਕਚਰਾਰ ਸਮੁੰਦ ਸਿੰਘ ਦਰੀਏਵਾਲ, ਕੁਲਦੀਪ ਸਿੰਘ ਸ਼ਾਹ, ਗੁਰਦੀਪ ਸਿੰਘ ਸ਼ਾਲਾਪੁਰ ,ਹਰਦੇਵ ਸਿੰਘ, ਭੁਪਿੰਦਰ ਸਿੰਘ ਘੁਮਾਣ,ਮਨਜੀਤ ਸਿੰਘ ਬੱਬ, ਸਰਪੰਚ ਹਰਜੀਤ ਸਿੰਘ ਫ਼ਤਿਹਗੜ੍ਹ ਚੂੜੀਆਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |
ਮ
ਮਾਸਟਰ ਮਹਿੰਦਰ ਸਿੰਘ ਬਾਜਵਾ ਨਮਿਤ ਸ਼ਰਧਾਂਜਲੀ ਸਮਾਗਮ ਦਾ ਦਿ੍ਸ਼ | ਤਸਵੀਰ: ਭੋਲਾ
ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਦੇ ਐਮ.ਕਾਮ ਭਾਗ ਦੂਜੇ ਅਤੇ ਬੀ.ਕਾਮ ਭਾਗ ਤੀਜੇ ਵਿਚੋਂ ਅੱਵਲ ਰਹੀਆਂ ਵਿਦਿਆਰਥਣਾਂ | ਤਸਵੀਰ ਲਾਡੀ ਸਟੂਡੀਓ
07-08-2026