ਭੁਲੱਥ, 26 ਮਾਰਚ (ਮੇਹਰ ਚੰਦ ਸਿੱਧੂ)-ਜੇ. ਐਮ. ਡੀ. ਪਰਿਵਾਰ ਭੁਲੱਥ ਵਲੋਂ ਦੁਰਗਾ ਅਸ਼ਟਮੀ ਦੇ ਤਿਉਹਾਰ ਮੌਕੇ ਲੰਗਰ ਲਗਾਏ ਗਏ | ਇਸ ਮੌਕੇ ਜੇ. ਐਮ. ਡੀ. ਪਰਿਵਾਰ ਦੇ ਮੁਹਤਬਰ ਵਿਅਕਤੀਆਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਰਗਾ ਅਸ਼ਟਮੀ ਤੇ ਰਾਮ ਨੌਮੀ ਦੇ ਤਿਉਹਾਰ 'ਤੇ ਸੰਗਤਾਂ ਵਲੋਂ ਸ਼ਰਧਾ ਪੂਰਵਕ ਮਾਤਾ ਦੁਰਗਾ ਦੀ ਪੂਜਾ ਕਰਕੇ ਕੰਜਕਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ |