29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

74ਵੀਂ ਆਲ ਇੰਡੀਆ ਪੁਲਿਸ ਅਥਲੈਟਿਕਸ ਕਲੱਸਟਰ ਚੈਂਪੀਅਨਸ਼ਿਪ ਜਲੰਧਰ ਵਿਖੇ ਅੱਜ ਤੋਂ

ਅਜੀਤ ਡੈਸਕ 08-03-2026
ਜਲੰਧਰ, 7 ਮਾਰਚ (ਡਾ. ਜਤਿੰਦਰ ਸਾਬੀ)-74ਵਾਂ ਆਲ ਇੰਡੀਆ ਪੁਲਿਸ ਅਥਲੈਟਿਕਸ ਕਲੱਸਟਰ 2025-26 ਚੈਂਪੀਅਨਸ਼ਿਪ ਜੋ 7 ਤੋਂ 12 ਮਾਰਚ ਤੱਕ ਸਟੇਟ ਆਰਮਡ ਪੁਲਿਸ ਹੈੱਡਕੁਆਰਟਰ ਜਲੰਧਰ ਵਿਖੇ ਕਰਵਾਈ ਜਾ ਰਹੀ ਹੈ | ਇਹ ਜਾਣਕਾਰੀ ਦਿੰਦੇ ਹੋਏ ਇੰਦਰਬੀਰ ਸਿੰੰਘ ਆਈ. ਪੀ. ਐਸ. ਡੀ. ਆਈ. ਜੀ. ਪੁਲਿਸ ਪ੍ਰਸ਼ਾਸ਼ਨ ਤੇ ਪ੍ਰਬੰਧਕੀ ਸਕੱਤਰ ਵਲੋਂ ਦਿੰਦੇ ਹੋਏ ਦੱਸਿਆ ਕਿ ਇਸ ਖੇਡ ਮੇਲੇ 'ਚ ਅਥਲੈਟਿਕਸ ਤੇ ਸਾਈਕਲਿੰਗ ਦੇ ਮੁਕਾਬਲੇ ਵੀ ਕਰਵਾਏ ਜਾਣਗੇ | ਚੈਂਪੀਅਨਸ਼ਿਪ 29 ਵੱਖ-ਵੱਖ ਰਾਜਾਂ ਤੇ ਕੇਂਦਰੀ ਪੁਲਿਸ ਬਲਾਂ ਦੇ 1200 ਤੋਂ ਵੱਧ ਅਥਲੀਟ ਹਿੱਸਾ ਲੈ ਰਹੇ ਹਨ | ਅਥਲੈਟਿਕਸ ਦੇ ਮੁਕਾਬਲੇ ਸਪੋਰਟਸ ਕਾਲਜ ਜਲੰਧਰ ਦੇ ਸਿੰਥਟੈਕਿਸ ਟਰੈਕ ਵਿਖੇ ਕਰਵਾਏ ਜਾਣਗੇ ਤੇ ਇਸ ਤੋਂ ਇਲਾਵਾ ਸਾਈਕਲਿੰਗ ਤੇ 20 ਕਿੱਲੋਮੀਟਰ ਪੈਦਲ ਚਾਲ ਤੇ 42 ਕਿੱਲੋਮੀਟਰ ਮੈਰਾਥਨ ਦੇ ਮੁਕਾਬਲੇ ਵੀ ਕਰਵਾਏ ਜਾਣਗੇ | ਇਸ ਮੌਕੇ ਗੁਰਜਤਿੰਦਰ ਸਿੰਘ ਔਲਖ ਕਮਾਂਡੈਟ ਕਮ ਸਪੋਰਟਸ ਸਕੱਤਰ ਸਪੋਰਟਸ, ਮਨਦੀਪ ਸਿੰਘ ਕਮਾਂਡੈਟ, ਦੇਵੀ ਲਾਲ ਅਬਜਰਬਰ ਭਾਰਤੀ ਪੁਲਿਸ ਕੰਟਰੋਲ ਬੋਰਡ. ਦਵਿੰਦਰ ਸਿੰਘ ਡੀ. ਐਸ. ਪੀ., ਮੁਨੀਸ਼ ਕੁਮਾਰ ਡੀ. ਐਸ. ਪੀ., ਗੁਰਕ੍ਰਿਪਾਲ ਸਿੰਘ ਡੀ. ਐਸ. ਪੀ. ਸਪੋਰਟਸ, ਦਵਿੰਦਰ ਯਾਦਵ ਡੀ. ਐਸ. ਪੀ. ਸਪੋਰਟਸ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ਾ ਤਸਕਰਾਂ ਵਲੋਂ ਕੀਤੇ ਹਮਲੇ ਤੋਂ ਬਾਅਦ ਜ਼ੇਰੇ ਇਲਾਜ ਸਰਪੰਚ ਮਹਿੰਦਰ ਸਿੰਘ ਹਾਰੇ ਜਿੰਦਗੀ ਦੀ ਜੰਗ ਅਗਲੀ ਖ਼ਬਰ ਦਾਦੀ-ਪੋਤੀ ਦੀ ਮੌਤ ਦੇ ਮਾਮਲੇ 'ਚ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ, ਦੋਸ਼ੀ ਗਿ੍ਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।