09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਬਰੇਟਾ ਖੇਤਰ ’ਚੋਂ ਲੰਘਦੀ ਵੱਡੀ ਡਰੇਨ ’ਚ ਬਾਰਿਸ਼ਾਂ ਦੇ ਪਾਣੀ ਨੇ ਦਿੱਤੀ ਦਸਤਕ

ਅਜੀਤ ਡੈਸਕ 04-07-2026
ਬਰੇਟਾ, 3 ਜੁਲਾਈ (ਜੀਵਨ ਸ਼ਰਮਾ)- ਪਿਛਲੇ ਦਿਨੀਂ ਪਈਆਂ ਭਰਵੀਆਂ ਬਾਰਿਸ਼ਾਂ ਦੇ ਚੱਲਦਿਆਂ (ਬਰੇਟਾ) ਡਰੇਨ ਜਿਸ ਨੇ ਪਿਛਲੇ ਸਾਲ ਮਾਨਸੂਨ ਦੌਰਾਨ ਇਲਾਕੇ ’ਚ ਵੱਡਾ ਨੁਕਸਾਨ ਕੀਤਾ ਸੀ, ’ਚ ਪਾਣੀ ਨੇ ਦਸਤਕ ਦੇ ਦਿੱਤੀ ਹੈ। ਇਸ ਸਮੇਂ ਡਰੇਨ ’ਚ ਵੱਡੇ ਪੱਧਰ ’ਤੇ ਪਾਣੀ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਇਹ ਡਰੇਨ ਸੁਨਾਮ ਖੇਤਰ ਤੋਂ ਸ਼ੁਰੂ ਹੋ ਕੇ ਡਸਕਾ, ਹਰਿਆਊ, ਦਿਆਲਪੁਰਾ, ਰੰਘੜਿਆਲ, ਖੱਤਰੀਵਾਲਾ, ਬਰੇਟਾ, ਧਰਮਪੁਰਾ, ਭਖੜਿਆਲ, ਰਿਉਂਦ ਆਦਿ ਪਿੰਡਾਂ ਵਿਚ ਦੀ ਹੁੰਦੀ ਹੋਈ ਹਰਿਆਣੇ ਵਿਚ ਦੀ ਲੰਘ ਕੇ ਰਾਜਸਥਾਨ ਜਾ ਕੇ ਖ਼ਤਮ ਹੁੰਦੀ ਹੈ। ਬੀਤੇ ਸਾਲ ਇਸ ਡਰੇਨ ਨੇ ਟੁੱਟ ਕੇ ਖੇਤਰ ਦੇ ਜਲਵੇੜਾ ਪਿੰਡ ਦੀ ਕਰੀਬ 300 ਏਕੜ ਝੋਨੇ ਦੀ ਫ਼ਸਲ ਸਮੇਤ ਘਰਾਂ ਦਾ ਵੱਡਾ ਨੁਕਸਾਨ ਕੀਤਾ ਸੀ। ਇਸ ਤੋਂ ਇਲਾਵਾ ਪਿੰਡ ਧਰਮਪੁਰਾ ਵਿਖੇ ਡਰੇਨ ਦੇ ਕਿਨਾਰੇ ਬੇਹੱਦ ਕਮਜ਼ੋਰ ਹੋਣ ਕਾਰਨ ਲੋਕਾਂ ਨੇ ਕਈ ਦਿਨ ਤੇ ਰਾਤਾਂ ਡਰੇਨ ’ਤੇ ਗੁਜ਼ਾਰੀਆਂ ਸਨ। ਪਿੰਡ ਭਖੜਿਆਲ ਵਿਖੇ ਡਰੇਨ ਨੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਆਪਣੀ ਲਪੇਟ ’ਚ ਲੈ ਲਈ ਸੀ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਡਰੇਨ ਦੀ ਸਫ਼ਾਈ ਕੀਤੀ ਜਾ ਚੁੱਕੀ ਹੈ ਪਰ ਇਸ ਦੇ ਕਿਨਾਰੇ ਹਾਲੇ ਵੀ ਜਿਉਂ ਦੀ ਤਿਉਂ ਹਨ ਅਤੇ ਅੱਗੇ ਜਾ ਕੇ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੰਡੇਰ ਲਿੰਕ ਡਰੇਨ ਜਿਸ ’ਚ ਬਹੁਤ ਜ਼ਿਆਦਾ ਪਾਣੀ ਚੱਲ ਰਿਹਾ ਹੈ, ਵੀ ਪਿੰਡ ਭਖੜਿਆਲ ਨੇੜੇ ਜਾ ਕੇ ਡਰੇਨ ’ਚ ਹੀ ਡਿਗਦੀ ਹੈ। ਲੋਕਾਂ ਦੀ ਜ਼ੋਰਦਾਰ ਮੰਗ ਹੈ ਕਿ ਇਸ ਡਰੇਨ ਦੇ ਕਿਨਾਰੇ ਮਜ਼ਬੂਤ ਕੀਤੇ ਜਾਣ ਤੋਂ ਜੋ ਨੁਕਸਾਨ ਤੋਂ ਬਚਾ ਰਹਿ ਸਕੇ।
ਬਾਰਸ਼ ਨਾਲ ਫ਼ਸਲ ਡੁੱਬੀ
ਪਿਛਲੇ ਦਿਨੀਂ ਪਈ ਬਾਰਿਸ਼ ਨਾਲ ਖੇਤਰ ਦੀ ਝੋਨੇ ਦੀ ਫ਼ਸਲ ਪਾਣੀ ’ਚ ਡੁੱਬ ਗਈ ਹੈ। ਬਾਰਸ਼ ਦੇ ਪਾਣੀ ਨੇ ਝੋਨੇ ਦੀ ਕਈ ਏਕੜ ਫ਼ਸਲ ਆਪਣੀ ਲਪੇਟ ’ਚ ਲੈ ਲਈ ਹੈ ਅਤੇ ਕਿਸਾਨ ਖੇਤਾਂ ’ਚੋਂ ਪਾਣੀ ਕੱਢ ਰਹੇ ਹਨ।
ਪਿਛਲੀ ਖ਼ਬਰ ਐੱਸ.ਆਈ.ਆਰ. ਨੂੰ ਸੁਖਾਲਾ ਬਣਾਉਣ ਲਈ 30 ਸਤੰਬਰ ਤੱਕ ਫ਼ੀਸਾਂ ਤੇ ਸਹੂਲਤ ਖ਼ਰਚੇ ਮੁਆਫ਼ ਅਗਲੀ ਖ਼ਬਰ ਗੁਰਦੁਆਰਾ ਜੰਡਸਰ ਸਾਹਿਬ ਛੀਨੀਵਾਲ ਵਿਖੇ ਗੁਰਬਾਣੀ ਪਾਠ ਬੋਧ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।