09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਗੁਰਦੁਆਰਾ ਜੰਡਸਰ ਸਾਹਿਬ ਛੀਨੀਵਾਲ ਵਿਖੇ ਗੁਰਬਾਣੀ ਪਾਠ ਬੋਧ ਸਮਾਗਮ ਕਰਵਾਇਆ

ਅਜੀਤ ਡੈਸਕ 04-07-2026
ਮਹਿਲ ਕਲਾਂ, 3 ਜੁਲਾਈ (ਤਰਸੇਮ ਸਿੰਘ ਗਹਿਲ)-ਗੁਰਦੁਆਰਾ ਜੰਡਸਰ ਸਾਹਿਬ ਵਿਖੇ ਪਿੰਡ ਛੀਨੀਵਾਲ ਕਲਾਂ ਵਿਖੇ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੇ ਸ਼ੁੱਧ ਗੁਰਬਾਣੀ ਪਾਠ ਬੋਧ ਦੀ ਅੱਜ ਸਮਾਪਤੀ ਕਰਵਾਈ ਗਈ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਆਮ ਲੋਕਾਂ ਵਲੋਂ ਭਰਵੀਂ ਹਾਜ਼ਰੀ ਭਰ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ। ਇਸ ਮੌਕੇ ਸੰਤ ਗਿਆਨੀ ਹਰਭਜਨ ਸਿੰਘ ਜੀ ਢੁੱਡੀਕੇ ਵਾਲੇ, ਸੰਤ ਬਾਬਾ ਸੰਤ ਸਿੰਘ ਜੀ, ਸੰਤ ਬਾਬਾ ਭਗਵਾਨ ਸਿੰਘ ਟੱਲੇਵਾਲ, ਸੰਤ ਬਾਬਾ ਪਿਆਰਾ ਸਿੰਘ, ਬਾਬਾ ਗਾਂਧਾ ਸਿੰਘ ਜੀ, ਗਿਆਨੀ ਜਗਦੀਪ ਸਿੰਘ, ਸੰਤ ਬਾਬਾ ਪ੍ਰਦੀਪ ਸਿੰਘ ਗਊਸ਼ਾਲਾ ਬੰਧਨੀ ਵਾਲੇ, ਗਿਆਨੀ ਜੱਸਾ ਸਿੰਘ, ਸੰਤ ਬਾਬਾ ਭੁਪਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਹਰਦੀਪ ਸਿੰਘ, ਗਿਆਨੀ ਸੁਖਵਿੰਦਰ ਸਿੰਘ ਕੱਟੂ ਵਾਲੇ, ਗਿਆਨੀ ਬਲਵਿੰਦਰ ਸਿੰਘ, ਗਿਆਨੀ ਸ਼ਰਨਜੀਤ ਸਿੰਘ ਛੀਨੀਵਾਲ ਕਲਾਂ, ਗਿਆਨੀ ਸਾਜਨਦੀਪ ਸਿੰਘ, ਗਿਆਨੀ ਸਰਬਜੀਤ ਸਿੰਘ, ਗਿਆਨੀ ਹਰਭਜਨ ਸਿੰਘ, ਗਿਆਨੀ ਮਨਜੀਤ ਸਿੰਘ, ਗਿਆਨੀ ਚਮਕੌਰ ਸਿੰਘ, ਬਾਬਾ ਸਾਧੂ ਰਾਮ ਜੀ ਡੇਰੇ ਵਾਲੇ ਅਤੇ ਜਥੇਦਾਰ ਹਰਦੇਵ ਸਿੰਘ ਗਤਕਾ ਅਖਾੜੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਾਬਕਾ ਸਰਪੰਚ ਪ੍ਰਿਤਪਾਲ ਸਿੰਘ, ਸਾਧੂ ਸਿੰਘ ਰਾਜਾ, ਹਰਦੇਵ ਸਿੰਘ ਕਾਕਾ, ਗ੍ਰੰਥੀ ਬਿੰਦਰ ਸਿੰਘ ਸਹਿਜੜਾ, ਬਲਵੰਤ ਸਿੰਘ ਪ੍ਰਧਾਨ, ਮਾਸਟਰ ਬਲਦੇਵ ਸਿੰਘ, ਸੁਖਦੇਵ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਗਮੇਲ ਸਿੰਘ ਜੱਗਾ, ਲਖਵੀਰ ਸਿੰਘ ਸਾਬਕਾ ਐਸ.ਡੀ.ਓ., ਹੈੱਡ ਗ੍ਰੰਥੀ ਬਾਬਾ ਪ੍ਰੀਤਮ ਸਿੰਘ ਤੇ ਪ੍ਰਗਟ ਸਿੰਘ ਆਦਿ ਹਾਜ਼ਰ ਸਨ। ਪ੍ਰਬੰਧਕਾਂ ਨੇ ਕਿਹਾ ਕਿ ਗੁਰਬਾਣੀ ਪਾਠ ਬੋਧ ਸਮਾਗਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਦੀ ਸ਼ੁੱਧ ਸੰਥਿਆ ਅਤੇ ਗੁਰੂ ਘਰ ਨਾਲ ਜੋੜਨਾ ਹੈ।
ਪਿਛਲੀ ਖ਼ਬਰ ਬਰੇਟਾ ਖੇਤਰ ’ਚੋਂ ਲੰਘਦੀ ਵੱਡੀ ਡਰੇਨ ’ਚ ਬਾਰਿਸ਼ਾਂ ਦੇ ਪਾਣੀ ਨੇ ਦਿੱਤੀ ਦਸਤਕ ਅਗਲੀ ਖ਼ਬਰ ਪੁਲਿਸ ਨੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਨ ਵਾਲੇ ਚੋਰ ਗਰੋਹ ਦਾ ਇਕ ਮੈਂਬਰ ਫੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।