26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਗਾਦੜ ਪੱਤੀ ਬੋਹਾ 'ਚ ਕਬੱਡੀ ਖੇਡਾਂ 7-8 ਅਪ੍ਰੈਲ ਨੂੰ

ਅਜੀਤ ਡੈਸਕ 04-04-2026
ਬੋਹਾ, 3 ਅਪ੍ਰੈਲ (ਰਮੇਸ਼ ਤਾਂਗੜੀ)- ਦਸਮੇਸ਼ ਕਲਗ਼ੀਧਰ ਵੈੱਲਫੇਅਰ ਕਲੱਬ ਗਾਦੜ ਪੱਤੀ ਵਲੋਂ 14ਵਾਂ ਕਬੱਡੀ ਖੇਡ ਮੇਲਾ 7 ਤੇ 8 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕ ਜਗਸੀਰ ਸਿੰਘ ਜੱਗਾ ਐਮ.ਸੀ. ਅਤੇ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਕਲੱਬ ਵਲੋਂ ਖੇਡ ਮੇਲਾ ਪਿੰਡ ਗਾਦੜਾਂ ਦੇ ਖੇਡ ਮੈਦਾਨ ਵਿਖੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੁਕਾਬਲਿਆਂ 'ਚ ਗੱਗੀ ਕੈਨੇਡਾ ਤੋਂ ਇਲਾਵਾ ਇੱਕ ਦਰਜਨ ਚੋਟੀ ਦੇ ਖਿਡਾਰੀ ਆਪਣੀਆਂ ਟੀਮਾਂ ਸਮੇਤ ਸ਼ਾਮਿਲ ਹੋਣਗੇ ਜਦਕਿ ਮੁਕਾਬਲਿਆਂ ਦੌਰਾਨ ਵਧੀਆ ਰੇਡਰ ਤੇ ਵਧੀਆਂ ਜਾਫੀ ਨੂੰ ਇਨਾਮ ਵਜੋਂ ਸਕੂਟਰੀਆਂ ਅਤੇ ਜੇਤੂ ਟੀਮਾਂ ਨੂੰ ਸ਼ਾਨਦਾਰ ਇਨਾਮ ਦੇ ਕੇ ਨਿਵਾਜਿਆ ਜਾਵੇਗਾ |
ਪਿਛਲੀ ਖ਼ਬਰ ਬਲਵਿੰਦਰ ਕੁਮਾਰ ਬਾਂਸਲ ਰੌਇਲ ਸਿਟੀ ਕਾਲੋਨੀ ਬੁਢਲਾਡਾ ਦੇ ਪ੍ਰਧਾਨ ਬਣੇ <br/> ਅਗਲੀ ਖ਼ਬਰ ਦਾ ਐਨਲਾਈਟੈਂਡ ਕਾਲਜ ਦੇ ਵਿਦਿਆਰਥੀਆਂ ਨੇ ਸਾਹਿਤਕ ਫੇਰਾ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।