26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬਲਵਿੰਦਰ ਕੁਮਾਰ ਬਾਂਸਲ ਰੌਇਲ ਸਿਟੀ ਕਾਲੋਨੀ ਬੁਢਲਾਡਾ ਦੇ ਪ੍ਰਧਾਨ ਬਣੇ <br/>

ਅਜੀਤ ਡੈਸਕ 04-04-2026
ਬੁਢਲਾਡਾ, 3 ਅਪ੍ਰੈਲ (ਸਵਰਨ ਸਿੰਘ ਰਾਹੀ)- ਦੀ ਰੌਇਲ ਸਿਟੀ ਰੈਜ਼ੀਡੈਂਸ਼ੀਅਲ ਵੈੱਲਫੇਅਰ ਸੁਸਾਇਟੀ ਦੀ ਨਵੀਂ ਕਮੇਟੀ ਦੀ ਚੋਣ ਦੌਰਾਨ 15 ਮੈਂਬਰੀ ਕਮੇਟੀ ਵਲੋਂ ਸਰਬਸੰਮਤੀ ਨਾਲ ਬਲਵਿੰਦਰ ਕੁਮਾਰ ਬਾਂਸਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਕਮੇਟੀ ਦੇ ਹੋਰਨਾਂ ਅਹੁਦੇਦਾਰਾਂ 'ਚ ਸੁਰਿੰਦਰ ਗਰਗ ਨੂੰ ਚੇਅਰਮੈਨ, ਨੇਮ ਕੁਮਾਰ ਜੈਨ ਉਪ ਪ੍ਰਧਾਨ, ਰਘਵੀਰ ਸਿੰਘ ਕਾਲਾ ਸੀਨੀਅਰ ਮੀਤ ਪ੍ਰਧਾਨ, ਵਿਜੇ ਕੁਮਾਰ ਚਾਵਲਾ ਮੀਤ ਪ੍ਰਧਾਨ, ਅਮਿਤ ਬਾਂਸਲ ਖ਼ਜ਼ਾਨਚੀ, ਸੰਜੀਵ ਕੁਮਾਰ ਸਹਾਇਕ ਖ਼ਜ਼ਾਨਚੀ, ਗਗਨਦੀਪ ਸਿੰਘ ਗਿੰਨੀ ਸਕੱਤਰ, ਹੰਸ ਰਾਜ ਸੋਨੂੰ ਸਹਾਇਕ ਸਕੱਤਰ, ਕੁਲਵੰਤ ਸਿੰਘ ਨੂੰ ਪੈੱ੍ਰਸ ਸਕੱਤਰ ਤੋਂ ਇਲਾਵਾ ਦਿਨੇਸ਼ ਕੁਮਾਰ, ਮਨੀਸ਼ ਕੁਮਾਰ ਮੋਨੂ, ਜਗਦੀਪ ਸਿੰਘ, ਪ੍ਰੇਮ ਕੁਮਾਰ ਸੈਣੀ, ਜੰਗਦੀਪ ਸਿੰਘ ਨੂੰ ਮੈਂਬਰ ਵਜੋਂ ਚੁਣਿਆ ਗਿਆ | ਨਵ-ਨਿਯੁਕਤ ਪ੍ਰਧਾਨ ਨੇ ਧੰਨਵਾਦ ਕਰਦਿਆਂ ਕਿਹਾ ਉਹ ਕਾਲੋਨੀ ਦੀ ਤਰੱਕੀ ਅਤੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨਗੇ |

ਪਿਛਲੀ ਖ਼ਬਰ ਬਲਵਿੰਦਰ ਕੁਮਾਰ ਬਾਂਸਲ ਰੌਇਲ ਸਿਟੀ ਕਾਲੋਨੀ ਬੁਢਲਾਡਾ ਦੇ ਪ੍ਰਧਾਨ ਬਣੇ <br/> ਅਗਲੀ ਖ਼ਬਰ ਗਾਦੜ ਪੱਤੀ ਬੋਹਾ 'ਚ ਕਬੱਡੀ ਖੇਡਾਂ 7-8 ਅਪ੍ਰੈਲ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।