26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਦਾ ਐਨਲਾਈਟੈਂਡ ਕਾਲਜ ਦੇ ਵਿਦਿਆਰਥੀਆਂ ਨੇ ਸਾਹਿਤਕ ਫੇਰਾ ਲਗਾਇਆ <br/>

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐਨਲਾਈਟੈਂਡ ਕਾਲਜ ਝੁਨੀਰ ਦੇ ਵਿਦਿਆਰਥੀ ਅਧਿਆਪਕਾਂ ਨਾਲ ਗਰੁੱਪ ਤਸਵੀਰ 'ਚ | ਤਸਵੀਰ ਅਜੀਤ <br/> 04-04-2026
ਸਰਦੂਲਗੜ੍ਹ/ਝੁਨੀਰ, 3 ਅਪ੍ਰੈਲ (ਜੀ.ਐਮ. ਅਰੋੜਾ/ਸੰਜੀਵ ਸਿੰਗਲਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ 12ਵੇਂ ਪੁਸਤਕ ਮੇਲੇ ਅਤੇ ਸਾਹਿਤ ਉਤਸਵ 'ਚ ਐਨਲਾਈਟੈਂਡ ਡਿਗਰੀ ਕਾਲਜ ਝੁਨੀਰ ਦੇ ਵਿਦਿਆਰਥੀਆਂ ਨੇ ਸਾਹਿਤਕ ਫੇਰਾ ਲਗਾਇਆ | ਡਿਗਰੀ ਕਾਲਜ ਦੇ ਇੰਚਾਰਜ ਸਹਾਇਕ ਪ੍ਰੋ. ਗੁਰਦੀਪ ਸਿੰਘ ਨੇ ਦੱਸਿਆ ਕਿ ਸਹਾਇਕ ਪ੍ਰੋ. ਕੁਲਦੀਪ ਸਿੰਘ ਦੀ ਅਗਵਾਈ 'ਚ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ ਪਰਮੇਸ਼ਵਰ ਦੁਆਰ ਦੇ ਦਰਸ਼ਨ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੁਸਤਕਾਂ ਦੀਆਂ ਸਟਾਲਾਂ 'ਤੇ ਪਹੁੰਚ ਕੇ ਵੱਖੋ-ਵੱਖਰੇ ਪਬਲਿਸ਼ਰਜ਼ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਇਸ ਦੌਰਾਨ ਵਿਦਿਆਰਥੀਆਂ ਨੇ ਉਤਸਵ ਦਾ ਅਨੰਦ ਮਾਣਦਿਆਂ ਸਾਹਿਤਕਾਰਾਂ ਦੇ ਵਿਚਾਰ ਸੁਣੇ | ਇਸ ਮੌਕੇ ਸਹਾਇਕ ਪ੍ਰੋ. ਅਵਤਾਰ ਸਿੰਘ, ਪ੍ਰੋ. ਹਰਦੀਪ ਕੌਰ, ਪ੍ਰੋ. ਲਵਪ੍ਰੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗਾਦੜ ਪੱਤੀ ਬੋਹਾ 'ਚ ਕਬੱਡੀ ਖੇਡਾਂ 7-8 ਅਪ੍ਰੈਲ ਨੂੰ ਅਗਲੀ ਖ਼ਬਰ ਹਨੇਰੀ ਨਾਲ ਪਈ ਬਾਰਿਸ਼ ਨੇ ਮਾਨਸਾ ਜ਼ਿਲੇ੍ਹ 'ਚ ਕਣਕ ਦੀ ਫ਼ਸਲ ਧਰਤੀ 'ਤੇ ਵਿਛਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।