28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਰਿਟੇਲ ਕੈਮਿਸਟਾਂ ਦੇ ਹਿੱਤ ਸਭ ਤੋਂ ਉੱਪਰ, ਹਰ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਹੱਲ-ਅਸ਼ੋਕ ਬਾਲਿਆਂਵਾਲੀ <br/>

ਟੀਚਰਜ਼ ਹੋਮ ਬਠਿੰਡਾ ਵਿਖੇ ਮੀਟਿੰਗ ਕਰਨ ਸਮੇਂ ਰਿਟੇਲ ਕੈਮਿਸਟਾਂ ਨਾਲ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ | ਅਜੀਤ ਤਸਵੀਰ <br/> 28-03-2026
ਬਠਿੰਡਾ, 27 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਰਿਟੇਲ ਕੈਮਿਸਟ ਐਸੋਸੀਏਸ਼ਨ (ਆਰਸੀਏ), ਬਠਿੰਡਾ ਦੀ ਇਕ ਮਹੱਤਵਪੂਰਨ ਜਨਰਲ ਮੀਟਿੰਗ ਆਰਸੀਏ ਅਤੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਸਥਾਨਕ ਟੀਚਰਜ਼ ਹੋਮ ਵਿਖੇ ਹੋਈ¢ ਇਸ ਦੌਰਾਨ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ¢ ਇਸ ਦੌਰਾਨ ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਸਾਬਕਾ ਚੇਅਰਮੈਨ ਮਿੱਤਰਪਾਲ ਸਿੰਘ ਕੁੱਕੂ, ਸੀਨੀਅਰ ਕੈਮਿਸਟ ਦਰਸ਼ਨ ਪਾਲ, ਆਰਸੀਏ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਚੇਅਰਮੈਨ ਪ੍ਰੀਤਮ ਸਿੰਘ ਵਿਰਕ, ਸਲਾਹਕਾਰ ਐਡਵੋਕੇਟ ਗੁਰਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਸਾਹਨੀ, ਮੀਤ ਪ੍ਰਧਾਨ ਹਰਮੇਲ ਸਿੰਘ, ਸੁਰੇਸ਼ ਤਾਇਲ, ਅਸ਼ਵਨੀ ਠਾਕੁਰ, ਡਾ: ਬਲਜੀਤ ਸਿੰਘ, ਸਕੱਤਰ ਰਾਜਕੁਮਾਰ, ਪਾਇਲਟ ਕੁਮਾਰ, ਪੋਰਿੰਦਰ ਸਿੰਗਲਾ, ਅਸ਼ੋਕ ਕੁਮਾਰ ਵਿੱਕੀ, ਵਿਜੇ ਜਿੰਦਲ, ਅੰਮਿ੍ਤ ਲਾਲ ਬਿੱਟੂ, ਗੌਰਵ ਮਿੱਤਲ, ਪਿ੍ੰਸ ਕੁਮਾਰ, ਲੱਬੀ, ਮੁਕੇਸ਼ ਕੁਮਾਰ, ਡਾ: ਧਰਮਿੰਦਰ, ਸੰਦੀਪ ਸਿਡਾਨਾ, ਅਨਮੋਲ ਸੂਦ, ਨਰੇਸ਼ ਸਿੰਗਲਾ, ਗਗਨ ਮੈਡੀਕੋਜ਼ ਵਾਲੇ, ਮਿੰਕੂ ਮੈਡੀਕੋਜ਼ ਵਾਲੇ, ਹੀਰਾ ਲਾਲ, ਮਹਿੰਦਰ ਕੁਮਾਰ, ਰਾਕੇਸ਼ ਕੁਮਾਰ, ਪਿ੍ਤਪਾਲ ਸਿੰਘ ਸਾਹਨੀ, ਡਾ. ਧਾਰੀਵਾਲ ਹੀਰੋ ਚੱਕ ਵਾਲਾ, ਡਾ. ਸੋਖਲ, ਸੀਡਾਨਾ ਮੈਡੀਕਲ ਮੁਲਤਾਨੀਆਂ ਰੋਡ ਸਮੇਤ ਸਾਰੇ ਰਿਟੇਲ ਕੈਮਿਸਟ ਹਾਜ਼ਰ ਸਨ¢ ਇਸ ਦੌਰਾਨ ਪੰਜ ਤੋਂ ਛੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ, ਜਿਨ੍ਹਾਂ ਵਿਚ ਹੋਲਸੇਲ ਕੈਮਿਸਟਾਂ ਵਲੋਂ ਰਿਟੇਲ ਵਿਕਰੀ, ਜਨ ਔਸ਼ਧੀ ਕੇਂਦਰਾਂ 'ਤੇ ਨਿਰਧਾਰਿਤ ਦਵਾਈਆਂ ਤੋਂ ਇਲਾਵਾ ਹੋਰ ਦਵਾਈਆਂ ਦੀ ਵਿਕਰੀ, ਕੰਪਨੀਆਂ ਵਲੋਂ ਨਿਰਧਾਰਿਤ ਦਰਾਂ ਤੋਂ ਘੱਟ ਮਾਰਜਿਨ ਦੇਣਾ, ਡਿਸਕਾਊਾਟ ਬੋਰਡਾਂ ਦਾ ਵਧਦਾ ਰੁਝਾਨ ਅਤੇ ਹੋਲਸੇਲ ਮਾਰਕੀਟ ਵਿਚ ਰਿਟੇਲ ਲਾਇਸੈਂਸ ਜਾਰੀ ਕਰਨ ਵਰਗੇ ਮੁੱਦੇ ਸ਼ਾਮਲ ਹਨ¢ ਉਪਰੰਤ ਅਸ਼ੋਕ ਬਾਲਿਆਂਵਾਲੀ ਨੂੰ ਦੂਜੀ ਵਾਰ ਬਿਨਾਂ ਵਿਰੋਧ ਜ਼ਿਲ੍ਹਾ ਪ੍ਰਧਾਨ ਬਣਨ ਲਈ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਰਿਟੇਲ ਕੈਮਿਸਟਾਂ ਦੇ ਕਾਰੋਬਾਰ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ¢ ਰਿਟੇਲ ਕੈਮਿਸਟਾਂ ਦੇ ਹਿੱਤ ਸਭ ਤੋਂ ਉੱਪਰ ਹਨ ਅਤੇ ਉਨ੍ਹਾਂ ਦੇ ਹਰ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ |

ਪਿਛਲੀ ਖ਼ਬਰ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਬਲਾਕ ਫੂਲ ਕਮੇਟੀ ਦੀ ਚੋਣ ਪ੍ਰਕਿਰਿਆ ਮੁਕੰਮਲ <br/> ਅਗਲੀ ਖ਼ਬਰ ਅਮਰੀਕ ਸਿੰਘ ਰੋਡ 'ਤੇ ਬਿਨ੍ਹਾਂ ਨਕਸ਼ਾ ਪਾਸ ਕਰਵਾਏ ਇਮਾਰਤ ਦੀ ਹੋ ਰਹੀ ਨਾਜਾਇਜ਼ ਉਸਾਰੀ 'ਤੇ ਕਾਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।