29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕੋਟਲੀ ਕਲਾਂ ਖੇਤੀਬਾੜੀ ਸਭਾ ਵਿਖੇ ਸਹਿਕਾਰੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 28-03-2026
ਮਾਨਸਾ, 27 ਮਾਰਚ (ਸ.ਰਿ.)-ਪਨਕੋਫੈਡ ਚੰਡੀਗੜ੍ਹ ਵਲੋਂ ਦੀ ਕੋਟਲੀ ਕਲਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ | ਮੰਗਲ ਸਿੰਘ ਸਕੱਤਰ ਨੇ ਸਭਾ ਬਾਰੇ ਜਾਣਕਾਰੀ ਦਿੱਤੀ | ਗੁਰਮੀਤ ਸਿੰਘ ਗਾਗੋਵਾਲ ਮੈਨੇਜਰ ਡੀ.ਸੀ. ਯੂ. ਮਾਨਸਾ ਨੇ ਸਹਿਕਾਰੀ ਵਿਭਾਗ ਦਾ ਪਿ੍ੰਟਿੰਗ ਸਟੇਸ਼ਨਰੀ ਦਾ ਕੰਮ ਡੀ.ਸੀ.ਯੂ. ਪੈੱ੍ਰਸ ਰਾਹੀਂ ਮੁਹੱਈਆ ਕਰਵਾਉਣ ਤੇ ਪਿੰਡ ਪੱਧਰ ਤੇ ਕਿਸਾਨਾਂ ਲਈ ਲਗਾਏ ਜਾ ਰਹੇ ਕੈਂਪਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ | ਗੁਰਪ੍ਰਕਾਸ਼ ਸਿੰਘ ਕਿੰਗਰਾ, ਸੀ.ਈ. ਆਈ. ਪਨਕੋਫੈਡ ਨੇ ਸਹਿਕਾਰੀ ਲਹਿਰ ਬਾਰੇ ਦੱਸਿਆ | ਇਸ ਮੌਕੇ ਕੁਲਵੰਤ ਸਿੰਘ ਰਾਮਦਿੱਤੇਵਾਲਾ ਚੇਅਰਮੈਨ ਡੀ.ਸੀ.ਯੂ., ਸੁਰਜੀਤ ਸਿੰਘ ਮਾਖਾ ਡਾਇਰੈਕਟਰ ਸੀ.ਬੀ. ਮਾਨਸਾ ਹਰਦੇਵ ਸਿੰਘ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਰਚਰਨ ਸਿੰਘ ਤਾਮਕੋਟ ਭਾਕਿਯੂ (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਪ੍ਰਧਾਨ ਚੁਣੇ <br/> ਅਗਲੀ ਖ਼ਬਰ ਸ੍ਰੀ ਰਾਮ ਨੌਵੀਂ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।