11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਰੇਲਵੇ ਨੇਚਰ ਪਾਰਕ ਨੂੰ ਸੁੰਦਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਡਾ. ਜੌਹਲ <br/>

ਅਜੀਤ ਡੈਸਕ 02-02-2026
ਮੋਗਾ, 1 ਫਰਵਰੀ (ਅਸ਼ੋਕ ਬਾਂਸਲ)-ਸ਼ਹਿਰ ਦੇ ਰੇਲਵੇ ਨੇਚਰ ਪਾਰਕ ਨੂੰ ਸੁੰਦਰ ਬਣਾਉਣ ਲਈ 24 ਦੇਸ਼ਾਂ ਦੇ ਝੰਡੇ ਲਗਾਏ ਗਏ ਹਨ, ਜੋ ਪਾਰਕ ਦੀ ਸੁੰਦਰਤਾ ਨੂੰ ਹੋਰ ਵਧਾਏਗਾ | ਇਹ ਜਾਣਕਾਰੀ ਦਿੰਦੇ ਗੁਰੂ ਨਾਨਕ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਵਾਤਾਵਰਣ ਪ੍ਰੇਮੀ ਡਾ. ਸ਼ਮਸ਼ੇਰ ਸਿੰਘ ਜੌਹਲ ਨੇ ਕਿਹਾ ਕਿ ਰੇਲਵੇ ਨੇਚਰ ਪਾਰਕ ਵਿਚ ਬਣੇ ਕਸ਼ਮੀਰ ਵੈਲੀ ਪੁਲ ਦੇ ਦੋਵੇਂ ਪਾਸੇ ਬੱਤਖ਼ਾਂ ਅਤੇ ਪੰਛੀਆਂ ਦੀ ਆਵਾਜ਼ ਪਾਰਕ ਨੂੰ ਇਕ ਸੁੰਦਰ ਦਿੱਖ ਦੇ ਰਹੀ ਹੈ, ਜੋ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਈ ਹੈ | ਉਨ੍ਹਾਂ ਕਿਹਾ ਕਿ ਸਵਰਗੀ ਸੂਰਿਆ ਪ੍ਰਕਾਸ਼ ਸ਼ਾਸਤਰੀ ਦੀ ਯਾਦ ਵਿਚ ਉਨ੍ਹਾਂ ਦੇ ਪੁੱਤਰ ਸ਼ਿਵ ਕੁਮਾਰ ਨੇ ਅੱਜ ਸੋਲਰ ਲਾਈਟਾਂ ਅਤੇ ਬੈਂਚ ਦਾਨ ਕੀਤੇ ਹਨ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਨੇਚਰ ਪਾਰਕ ਦਾ ਦੌਰਾ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਬਣਾਉਣ ਦੀ ਅਪੀਲ ਕੀਤੀ | ਗੁਰੂ ਨਾਨਕ ਸਪੋਰਟਸ ਕਲੱਬ ਵਲੋਂ ਉਨ੍ਹਾਂ ਨੇ ਸ਼ਾਸਤਰੀ ਪਰਿਵਾਰ ਦਾ ਇਸ ਮਹਾਨ ਯੋਗਦਾਨ ਲਈ ਧੰਨਵਾਦ ਕੀਤਾ | ਇਸ ਮੌਕੇ ਡਾ. ਸ਼ਮਸ਼ੇਰ ਸਿੰਘ ਮੱਤਾ ਜੌਹਲ, ਸਾਬਕਾ ਕੌਂਸਲਰ ਗੋਵਰਧਨ ਪੋਪਲੀ, ਸ਼ਿਵ ਕੁਮਾਰ, ਡਾ. ਪ੍ਰਕਾਸ਼ ਸ਼ਰਮਾ, ਡਾ. ਇੰਦਰਪਾਲ ਗਿੱਲ, ਗੋਪਾਲ ਰਾਏ, ਸਨਾ ਸਿੰਘ ਦੇਵਗਨ, ਜਸਪਾਲ ਸਿੰਘ ਪਲਤਾ ਮੌਜੂਦ ਸਨ |

ਪਿਛਲੀ ਖ਼ਬਰ ਸੰਤ ਆਸ਼ਰਮ ਲੋਪੋਂ ਵਿਖੇ ਪੁੰਨਿਆ ਅਤੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਮੋਗਾ ਪੁਲਿਸ ਨੇ ਕੀਤੀ ਬੱਸ ਸਟੈਂਡ ਦੀ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।