02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਮੋਟਰਸਾਈਕਲ ਚੋਰੀ ਹੋਇਆ

ਅਜੀਤ ਡੈਸਕ 17-07-2026
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਦੇ ਕੋਟਕਪੂਰਾ ਰੋਡ ਊਸ਼ਾ ਬਾਂਸਲ ਨਰਸਿੰਗ ਹੋਮ ਦੇ ਅੱਗੋਂ ਬੀਤੀ ਰਾਤ ਅਣਪਛਾਤੇ ਨੌਜਵਾਨਾਂ ਵਲੋਂ ਮਰੀਜ਼ ਦਾ ਹਾਲ-ਚਾਲ ਪਤਾ ਕਰਨ ਗਏ ਇਕ ਨੌਜਵਾਨ ਦਾ ਮੋਟਰਸਾਈਕਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਬੱਗੂ ਭਗਤ ਡੇਰੇ ਦੇ ਨੇੜੇ ਰਹਿਣ ਵਾਲੇ ਅਤੇ ਕਾਮਧੇਨੂੰ ਗਊਸ਼ਾਲਾ ਫ਼ੈਕਟਰੀ ਰੋਡ ਦੇ ਸੇਵਾਦਾਰ ਜਗਸੀਰ ਸਿੰਘ ਉਰਫ਼ ਸੋਨੂੰ ਨੇ ਦੱਸਿਆ ਕਿ ਉਸ ਦਾ ਕੋਈ ਜਾਣਕਾਰ ਹਸਪਤਾਲ ’ਚ ਦਾਖ਼ਲ ਸੀ ਤੇ ਉਹ ਬੀਤੀ ਰਾਤ ਉਸ ਦਾ ਪਤਾ ਲੈਣ ਹਸਪਤਾਲ ਗਿਆ ਸੀ। ਉਸ ਨੇ ਮੋਟਰਸਾਈਕਲ ਹਸਪਤਾਲ ਦੇ ਅੱਗੇ ਖੜ੍ਹਾ ਕਰ ਦਿੱਤਾ ਤੇ ਅੰਦਰ ਚਲਾ ਗਿਆ। ਜਦੋਂ ਕੁਝ ਦੇਰ ਮਗਰੋਂ ਬਾਹਰ ਆਇਆ ਤਾਂ ਉਸ ਦਾ ਸਿਟੀ 100 ਲਾਲ ਰੰਗ ਪੀ.ਬੀ. 30 ਐਕਸ 6051 (19 ਮਾਡਲ) ਮੋਟਰਸਾਈਕਲ ਗ਼ਾਇਬ ਸੀ। ਜਦੋਂ ਉਸ ਨੇ ਹਸਪਤਾਲ ਦੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਪਤਾ ਕਰਵਾਇਆ ਤਾਂ ਦੇਖਿਆ ਕਿ ਕਰੀਬ ਚਾਰ ਨੌਜਵਾਨਾਂ ਨੇ ਪੂਰੀ ਪਲਾਨਿੰਗ ਨਾਲ ਉਸ ਦਾ ਮੋਟਰਸਾਇਕਲ ਚੋਰੀ ਕੀਤਾ। ਸੀ.ਸੀ.ਟੀ.ਵੀ. ’ਚ ਕੁਝ ਨੌਜਵਾਨ ਹਸਪਤਾਲ ਦੇ ਅੰਦਰ ਤੇ ਬਾਹਰ ਆਉਂਦੇ-ਜਾਂਦੇ ਨਜ਼ਰ ਆ ਰਹੇ ਹਨ ਅਤੇ ਬਾਅਦ ’ਚ ਸਾਰੇ ਇਕੱਠੇ ਹੋ ਕੇ ਉਸਦਾ ਮੋਟਰਸਾਈਕਲ ਲਿਜਾਂਦੇ ਹਨ। ਸੋਨੂੰ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਲੱਭ ਕੇ ਉਸ ਦਾ ਮੋਟਰਸਾਈਕਲ ਬਰਾਮਦ ਕਰਵਾਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਯਤਨਸ਼ੀਲ ਮਨੁੱਖ ਸਦਾ ਆਸ਼ਾਵਾਦੀ ਰਹਿੰਦਾ ਹੈ। -ਗੇਟੇ ਅਗਲੀ ਖ਼ਬਰ ਗ਼ੈਰਕਾਨੂੰਨੀ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।