12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਕੁਲਜਿੰਦਰ ਸਿੰਘ ਸੈਂਟਰਲ ਬੈਂਕ ਦੇ ਡਾਇਰੈਕਟਰ ਬਣੇ

ਅਜੀਤ ਡੈਸਕ 31-01-2026
ਗਿੱਦੜਬਾਹਾ, 30 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਉੱਘੇ ਵਕੀਲ ਕੁਲਜਿੰਦਰ ਸਿੰਘ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੈਂਟਰਲ ਕੋਆਪ੍ਰੇਟਿਵ ਬੈਂਕ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਵਕੀਲ ਭਾਈਚਾਰੇ ਤੇ ਉਨ੍ਹਾਂ ਦੇ ਪ੍ਰਸੰਸਕਾਂ 'ਚ ਖ਼ੁਸ਼ੀ ਪਾਈ ਜਾ ਰਹੀ ਹੈ | ਕੁਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਮਿਲੀ ਹੈ, ਉਸ ਨੂੰ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਹਰਦੀਪ ਸਿੰਘ ਭੰਗਾਲ ਚੇਅਰਮੈਨ ਮਾਰਕੀਟ ਕਮੇਟੀ ਗਿੱਦੜਬਾਹਾ, ਸਤਵੀਰ ਸਿੰਘ ਔਲਖ, ਵਕੀਲ ਸੰਜੀਵ ਕੁਮਾਰ ਕੋਛੜ, ਵਕੀਲ ਨਰਾਇਣ ਸਿੰਗਲਾ, ਵਕੀਲ ਜਨਜਿੰਦਰ ਸਿੰਘ, ਵਕੀਲ ਅਮਿੱਤ ਬਾਂਸਲ, ਵਕੀਲ ਲਵਲੀਸ਼ ਗੋਇਲ, ਵਕੀਲ ਦੇਵਨ ਮੁਜਾਲ, ਵਕੀਲ ਗੁਰਮੀਤ ਸਿੰਘ ਮਾਨ, ਵਕੀਲ ਗੁਰਪਿੰਕ ਮਾਨ, ਵਕੀਲ ਤਸ਼ੀਲ ਮੌਂਗਾ, ਵਕੀਲ ਹੈਪੀ ਮੁੰਜਲ, ਵਕੀਲ ਰਾਮ ਨਾਥ ਗੁਪਤਾ, ਵਕੀਲ ਮਨੋਹਰ ਪਦਰੀਪ ਗੋਇਲ, ਵਕੀਲ ਸੁਖਦਰਸ਼ਨ, ਵਕੀਲ ਲਾਲ ਸਹਿਗਲ, ਵਕੀਲ ਹਰਮਨ ਕੋਚਰ, ਵਕੀਲ ਕੰਵਰ ਹੰਸਪਾਲ ਸਿੰਘ, ਵਕੀਲ ਬ੍ਰਹਮਜੀਤ ਸਿੰਘ, ਵਕੀਲ ਕੁਲਦੀਪ ਜਿੰਦਲ, ਵਕੀਲ ਦੀਪ ਬਰਾੜ, ਵਕੀਲ ਵੀਰਪਾਲ ਕੌਰ, ਵਕੀਲ ਇਕਦੀਪ ਕੌਰ, ਵਕੀਲ ਪੂਰਨਿਮਾ ਸਿੰਗਲਾ ਆਦਿ ਨੇ ਕੁਲਜਿੰਦਰ ਸਿੰਘ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।