05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਮਰਾਟ ਕਾਠਪਾਲ ਨੇ ਜੰਮੂ ਵਿਖੇ ਨੈਸ਼ਨਲ ਭੰਗੜਾ ਚੈਂਪੀਅਨਸ਼ਿਪ ’ਚ ਜਿੱਤ ਹਾਸਿਲ ਕੀਤੀ

ਮਲੋਟ, 4 ਨਵੰਬਰ (ਪਾਟਿਲ)-ਮਲੋਟ ਸ਼ਹਿਰ ਦੇ ਹੋਣਹਾਰ ਨੌਜਵਾਨ ਸਮਰਾਟ ਕਾਠਪਾਲ ਨੇ ਜੰਮੂ ਵਿਖੇ ਨੈਸ਼ਨਲ ਭੰਗੜਾ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਿਲ ਕੀਤੀ। ਇਸ ਸ਼ਾਨਦਾਰ ਪ੍ਰਾਪਤੀ ਲਈ ਸਮਰਾਟ ਨੂੰ ਚੈਂਪੀਅਨਸ਼ਿਪ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।

ਨੈਸ਼ਨਲ ਭੰਗੜਾ ਚੈਂਪੀਅਨਸ਼ਿਪ ’ਚ ਮੋਹਰੀ ਰਿਹਾ ਸਮਰਾਟ ਕਾਠਪਾਲ। 05-11-2026
ਮਲੋਟ, 4 ਨਵੰਬਰ (ਪਾਟਿਲ)-ਮਲੋਟ ਸ਼ਹਿਰ ਦੇ ਹੋਣਹਾਰ ਨੌਜਵਾਨ ਸਮਰਾਟ ਕਾਠਪਾਲ ਨੇ ਜੰਮੂ ਵਿਖੇ ਨੈਸ਼ਨਲ ਭੰਗੜਾ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਿਲ ਕੀਤੀ। ਇਸ ਸ਼ਾਨਦਾਰ ਪ੍ਰਾਪਤੀ ਲਈ ਸਮਰਾਟ ਨੂੰ ਚੈਂਪੀਅਨਸ਼ਿਪ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਉਸ ਦੀ ਪ੍ਰਤਿਭਾ ਅਤੇ ਭੰਗੜੇ ਪ੍ਰਤੀ ਲਗਨ ਨੂੰ ਦੇਖਦਿਆਂ ਹੁਣ ਉਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਹੋਣ ਵਾਲੇ ਮੁਕਾਬਲੇ ਲਈ ਵੀ ਸੱਦਾ ਦਿੱਤਾ ਗਿਆ ਹੈ, ਜੋ ਕਿ ਉਸ ਲਈ ਇਕ ਹੋਰ ਵੱਡੀ ਪ੍ਰਾਪਤੀ ਹੈ। ਸਮਰਾਟ ਕਾਠਪਾਲ ਦੀ ਇਸ ਕਾਮਯਾਬੀ ਨਾਲ ਮਲੋਟ ਸ਼ਹਿਰ ਵਿਚ ਖ਼ੁਸ਼ੀ ਦੀ ਲਹਿਰ ਹੈ। ਸ਼ਹਿਰ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸਮਰਾਟ ਕਾਠਪਾਲ ਦੀ ਇਸ ਸ਼ਾਨਦਾਰ ਉਪਲਬਧੀ ਨੇ ਮਲੋਟ ਦਾ ਮਾਣ ਹੋਰ ਵੀ ਵਧਾ ਦਿੱਤਾ ਹੈ। ਹੁਣ ਸਭ ਦੀਆਂ ਨਜ਼ਰਾਂ ਉਸ ਦੇ ਅੰਤਰਰਾਸ਼ਟਰੀ ਮੁਕਾਬਲੇ ’ਤੇ ਹਨ।
ਪਿਛਲੀ ਖ਼ਬਰ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਨੇ ਔਰਤਾਂ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਪਰਾਲੀ ਤੋਂ ਪੈਦਾ ਹੋਣ ਵਾਲਾ ਧੂੰਆਂ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਲਈ ਨੁਕਸਾਨਦੇਹ- ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।