12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ

ਅਜੀਤ ਡੈਸਕ 31-01-2026
ਸਾਦਿਕ, 30 ਜਨਵਰੀ (ਗੁਰਭੇਜ ਸਿੰਘ ਚੌਹਾਨ)-ਪੰਜਾਬ ਡਿਗਰੀ ਕਾਲਜ ਮਹਿਮੂਆਣਾ ਕੈਂਪਸ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ | ਕਾਲਜ ਦੇ ਵਾਈਸ ਪਿ੍ੰਸੀਪਲ ਪ੍ਰੀਤਇੰਦਰ ਕੌਰ ਗੋਂਦਾਰਾ ਨੇ ਦੱਸਿਆ ਕਿ ਕਾਲਜ ਦੇ ਰੈੱਡ ਰਿਬਨ ਕਲੱਬ, ਐਨ. ਐਸ. ਐਸ. ਵਿਭਾਗ ਤੇ ਐਨ. ਸੀ. ਸੀ. ਕੈਡਿਟਾਂ ਦੇ ਸਹਿਯੋਗ ਨਾਲ ਗਣਤੰਤਰ ਦਿਵਸ ਮਨਾਇਆ | ਕਾਲਜ ਦੇ ਚੇਅਰਮੈਨ ਜਨਜੀਤ ਪਾਲ ਸਿੰਘ ਸੇਖੋਂ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਕਾਲਜ ਦੇ ਐਨ. ਐਸ. ਐਸ. ਵਲੰਟੀਅਰਾਂ ਤੇ ਸਟਾਫ਼ ਵਲੋਂ ਰਾਸ਼ਟਰੀ ਗੀਤ ਗਾਇਆ | ਕਾਲਜ ਦੇ ਐਨ. ਐਸ. ਐਸ. ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਅਬਜੀਤ ਸਿੰਘ ਡੋਡ (ਇਤਿਹਾਸ ਵਿਭਾਗ) ਵਲੋਂ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਤੇ ਸੰਵਿਧਾਨ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਿਆ | ਇਸ ਦੇ ਨਾਲ ਹੀ ਐਨ. ਸੀ. ਸੀ. ਦੇ ਕੈਡਿਟਸ ਦੁਆਰਾ ਐਨ. ਸੀ. ਸੀ. ਦੇ ਇੰਚਾਰਜ ਸ਼ਰਨਜੀਤ ਕੌਰ ਬਰਾੜ ਤੇ ਮਨਪ੍ਰੀਤ ਅਰੋੜਾ ਦੀ ਅਗਵਾਈ 'ਚ ਐਨ. ਸੀ. ਸੀ. ਦੇ ਕੈਡਿਟਾਂ ਵਲੋਂ ਫਾਇਰ ਪੁਜੀਸ਼ਨ, ਸੈਕਸ਼ਨ ਫਾਰਮੇਸ਼ਨ ਤੇ ਸੈਕਸ਼ਨ ਬੈਟਲ ਦਾ ਡੈਮੋ ਦਿੱਤਾ ਗਿਆ | ਕਾਲਜ ਦੇ ਚੇਅਰਮੈਨ ਜਨਜੀਤ ਪਾਲ ਸਿੰਘ ਸੇਖੋਂ ਵਲੋਂ ਐਨ. ਸੀ. ਸੀ. ਦੇ ਕੈਡਿਟਾਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਇੰਜੀ: ਜਰਮਨਜੀਤ ਸਿੰਘ ਸੰਧੂ, ਐਡੀਸ਼ਨਲ ਡਾਇਰੈਕਟਰ ਐਸ. ਪੀ. ਮੌਂਗਾ, ਜਨਰਲ ਸੈਕਟਰੀ ਸੁਮਿਤ ਸੁਖੀਜਾ ਤੋਂ ਇਲਾਵਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਕੁਲਜਿੰਦਰ ਸਿੰਘ ਸੈਂਟਰਲ ਬੈਂਕ ਦੇ ਡਾਇਰੈਕਟਰ ਬਣੇ ਅਗਲੀ ਖ਼ਬਰ ਬਲੀਦਾਨ ਦਿਵਸ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦੋ ਮਿੰਟ ਦਾ ਮੌਨ ਧਾਰਿਆ •ਡੀ. ਸੀ. ਨੇ ਰਾਸ਼ਟਰ ਪਿਤਾ ਮਹਾਤਮਾ ਗਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।