ਸ੍ਰੀ ਮੁਕਤਸਰ ਸਾਹਿਬ, 4 ਨਵੰਬਰ (ਹਰਮਹਿੰਦਰ ਪਾਲ)- ਬੀ.ਐਲ.ਓ. ਯੂਨੀਅਨ ਦਾ ਵਫ਼ਦ ਪ੍ਰਧਾਨ ਨਵਦੀਪ ਸਿੰਘ ਸੁੱਖੀ ਦੀ ਅਗਵਾਈ ’ਚ ਏ.ਡੀ.ਸੀ. ਡੈਵੀ ਗੋਇਲ ਨੂੰ ਮਿਲਿਆ। ਵਫ਼ਦ ਨੇ ਦੱਸਿਆ ਕਿ ਚੋਣ ਸੈੱਲ ਨੇ ਕਲਰਕ ਗੁਰਲਾਲ ਸਿੰਘ, ਦਵਿੰਦਰ ਸਿੰਘ ਅਤੇ ਕਲਰਕ ਮਨਦੀਪ ਸਿੰਘ ਦੀ ‘ਮੇਰਾ ਘਰ ਮੇਰਾ ਨਾਂਅ’ ਵਿਚ ਡਿਊਟੀ ਲਗਾਈ ਗਈ ਹੈ। ਜਦਕਿ ਉਹ ਆਪਣੇ ਪਿੱਤਰੀ ਵਿਭਾਗ ਵਿਚ ਕੰਮ ਕਰਨ ਦੇ ਨਾਲ-ਨਾਲ ਬੀ.ਐਲ.ਓ. ਦੀ ਡਿਊਟੀ ਵੀ ਕਰਦੇ ਹਨ। ਏ.ਡੀ.ਸੀ. ਨੇ ਕਿਹਾ ਕਿ ਕਿਸੇ ਵੀ ਬੀ.ਐਲ.ਓ. ਦੀ ਡਿਊਟੀ ਹੋਰ ਕਿਸੇ ਕੰਮ ਲਈ ਨਹੀਂ ਲੱਗੇਗੀ। ਉਨ੍ਹਾਂ ਤੁਰੰਤ ਇਹ ਡਿਊਟੀਆਂ ਕੱਟਣ ਦਾ ਵਿਸ਼ਵਾਸ ਦਿਵਾਇਆ। ਯੂਨੀਅਨ ਨੇ ਉਕਤ ਕਾਰਜ ਲਈ ਏ.ਡੀ.ਸੀ. ਦਾ ਧੰਨਵਾਦ ਕੀਤਾ।