12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਵਿਦਿਆਰਥੀਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਬਾਰੇ ਕੀਤਾ ਜਾਗਰੂਕ

ਅਜੀਤ ਡੈਸਕ 31-01-2026
ਸ੍ਰੀ ਮੁਕਤਸਰ ਸਾਹਿਬ, 30 ਜਨਵਰੀ (ਹਰਮਹਿੰਦਰ ਪਾਲ)-ਸੰਕਲਪ ਐਜੂਕੇਸ਼ਨਲ ਵੈੱਲਫ਼ੇਅਰ ਸੁਸਾਇਟੀ (ਰਜਿ.) ਦੇ ਵਲੰਟੀਅਰ ਸਤਵੰਤ ਸਿੰਘ ਸੰਧੂ ਦੁਆਰਾ ਸ਼ਹੀਦ ਬਲਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਅਟਾਰੀ ਸਦਰਵਾਲਾ ਵਿਖੇ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਚਾਈਨਾ ਡੋਰ ਨਾ ਵਰਤਣ ਬਾਰੇ ਜਾਗਰੂਕਤਾ ਭਾਸ਼ਣ ਦਿੱਤਾ ਗਿਆ | ਸਕੂਲ ਦੇ ਪਿ੍ੰਸੀਪਲ ਬਸੰਤ ਸਿੰਘ ਦੁਆਰਾ ਸੰਕਲਪ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਬੱਚਿਆਂ ਨੂੰ ਆਖਿਆ ਗਿਆ ਕਿ ਉਹ ਘਰ ਜਾ ਕੇ ਨਾ ਖ਼ੁਦ ਚਾਈਨਾ ਡੋਰ ਦੀ ਵਰਤੋਂ ਕਰਨ ਅਤੇ ਆਪਣੇ ਆਲੇ-ਦੁਆਲੇ ਦੇ ਬੱਚਿਆਂ ਨੂੰ ਇਹ ਨਾਮੁਰਾਦ ਡੋਰ ਨਾ ਵਰਤਣ ਬਾਰੇ ਪ੍ਰੇਰਿਤ ਕਰਨ | ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੇ ਬਲਾਕ ਲੰਬੀ, ਦੋਦਾ, ਗਿੱਦੜਬਾਹਾ ਤੇ ਸ੍ਰੀ ਮੁਕਤਸਰ ਸਾਹਿਬ ਵਿਚ ਸੰਸਥਾ ਦੇ ਵਲੰਟੀਅਰਾਂ ਦੁਆਰਾ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦਾ ਹੋਕਾ ਲਗਾਤਾਰ ਜਾਰੀ ਹੈ | ਮੁਹਿੰਮ ਵਿਚ ਸਾਥ ਦੇਣ ਬਦਲੇ ਸ. ਸੰਧੂ ਨੇ ਗੁਰਪਿਆਰ ਸਿੰਘ ਸੰਧੂ, ਸਤਵੰਤ ਸਿੰਘ, ਸੰਧੂ, ਅਵਤਾਰ ਸਿੰਘ ਮੱਲਣ, ਕੰਵਰਜੀਤ ਸਿੰਘ, ਭਵਕੀਰਤ ਸਿੰਘ ਸੰਧੂ, ਏ.ਟੂ. ਜੈਡਵਰਟਾਈਜਿੰਗ ਦੇ ਐੱਮ.ਡੀ. ਹਰਵਿੰਦਰ ਸਿੰਘ ਹੈਪੀ, ਸੁਮੀਤ ਸਿੰਘ, ਗੋਰਾ ਟਾਇਲਜ਼ ਰਾਮਪੁਰਾ ਫੂਲ, ਐੱਸ.ਕੇ. ਫਲੈਕਸ ਪਿ੍ੰਟਰਸ ਕੋਟਕਪੂਰਾ ਰੋਡ, ਅਮਰਜੋਤ ਸਿੰਘ ਘਾਰੂ ਤੇ ਰੂਪ ਜੋਤ ਬੁਟੀਕ ਦਾ ਧੰਨਵਾਦ ਕੀਤਾ | ਇਸ ਜਾਗਰੂਕਤਾ ਭਾਸ਼ਣ ਮੌਕੇ ਡੀ.ਪੀ. ਮਨਜਿੰਦਰ ਸਿੰਘ, ਪੰਜਾਬੀ ਲੈਕ. ਸੁਖਵਿੰਦਰ ਸਿੰਘ, ਸਕੂਲ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਗਣਤੰਤਰ ਦਿਵਸ ਮੌਕੇ ਦੇਸ਼ ਭਗਤ ਗਲੋਬਲ ਸਕੂਲ ਦੇ ਬੱਚਿਆਂ ਨੇ ਸੜਕ ਸੁਰੱਖਿਆ ਦਾ ਸੰਦੇਸ਼ ਦਿੱਤਾ ਅਗਲੀ ਖ਼ਬਰ ਕੁਲਜਿੰਦਰ ਸਿੰਘ ਸੈਂਟਰਲ ਬੈਂਕ ਦੇ ਡਾਇਰੈਕਟਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।