06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਯੂਨੀਵਰਸਿਟੀ ਦੇ ਨਾਂਅ ’ਤੇ ਲੋਕਾਂ ਤੋਂ ਪੈਸੇ ਇਕੱਠੇ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਅਜੀਤ ਡੈਸਕ 26-06-2026
ਚੰਡੀਗੜ੍ਹ, 25 ਜੂਨ (ਕਪਿਲ ਵਧਵਾ)–ਚੰਡੀਗੜ੍ਹ ਪੁਲਿਸ ਨੇ ਇਕ ਕਥਿਤ ਧੋਖਾਧੜੀ ਦੇ ਮਾਮਲੇ ਵਿਚ ਜੈ ਮੂਰਤ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਉੱਤੇ ਦੋਸ਼ ਹੈ ਕਿ ਉਸ ਨੇ ਚੰਡੀਗੜ੍ਹ ਵਿਖੇ ਰਜਿਸਟਰਡ ਇੰਟਰਨੈਸ਼ਨਲ ਓਪਨ ਯੂਨੀਵਰਸਿਟੀ ਨਾਲ ਸਬੰਧਤ ਵਿਸ਼ੇਸ਼ ਪਾਵਰ ਆਫ਼ ਅਟਾਰਨੀ ਦਾ ਕਥਿਤ ਤੌਰ ’ਤੇ ਦੁਰਵਰਤੋਂ ਕਰਦਿਆਂ ਯੂਨੀਵਰਸਿਟੀ ਦੇ ਨਾਂ ’ਤੇ ਗੈਰ-ਅਧਿਕਾਰਤ ਬੈਂਕ ਖਾਤੇ ਖੋਲ੍ਹੇ ਅਤੇ ਲੋਕਾਂ ਤੋਂ ਰਕਮ ਇਕੱਠੀ ਕੀਤੀ। ਮਾਮਲੇ ਦੇ ਵੇਰਵਿਆਂ ਅਨੁਸਾਰ ਯੂਨੀਵਰਸਿਟੀ ਦੇ ਇਕ ਟਰਸਟੀ ਦੀ ਤਬੀਅਤ ਖ਼ਰਾਬ ਹੋਣ ਦਾ ਫਾਇਦਾ ਚੁੱਕਦਿਆਂ ਮੁਲਜ਼ਮ ਨੇ ਸਟੇਟ ਬੈਂਕ ਆਫ਼ ਇੰਡੀਆ ਅਤੇ ਐਕਸਿਸ ਬੈਂਕ ਵਿਚ ਯੂਨੀਵਰਸਿਟੀ ਦੇ ਨਾਂ ’ਤੇ ਖਾਤੇ ਖੁਲਵਾ ਲਏ। ਇਸ ਤੋਂ ਇਲਾਵਾ ਉਸ ਵਲੋਂ ਕਥਿਤ ਤੌਰ ’ਤੇ ਟੈਕਨੀਕਲ ਐਂਡ ਹਾਇਰ ਐਜੂਕੇਸ਼ਨ ਅਥਾਰਟੀ ਆਫ਼ ਮੇਘਾਲਿਆ ਨੂੰ ਪੱਤਰ ਲਿਖ ਕੇ ਯੂਨੀਵਰਸਿਟੀ ਦਾ ਨਾਂ ਬਦਲ ਕੇ ‘‘ਬਲੂ ਹਿਲਜ਼ ਯੂਨੀਵਰਸਿਟੀ” ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਮੇਘਾਲਿਆ ਦੇ ਸ਼ਿਲਾਂਗ ਨਿਵਾਸੀ ਸ਼ੰਕਰ ਥਾਪਾ ਦੀ ਸ਼ਿਕਾਇਤ ’ਤੇ ਮੇਘਾਲਿਆ ਪੁਲਿਸ ਨੇ ਪਹਿਲਾਂ ਜ਼ੀਰੋ ਐਫ਼.ਆਈ.ਆਰ ਦਰਜ ਕੀਤੀ ਸੀ, ਜਿਸ ਨੂੰ ਅਗਲੀ ਕਾਰਵਾਈ ਲਈ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਚੰਡੀਗੜ੍ਹ ਦੇ ਥਾਣਾ ਸੈਕਟਰ-39 ਵਿਚ ਮੁਲਜ਼ਮ ਜੈ ਮੂਰਤ ਕੁਮਾਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 318(4) ਅਤੇ 316(2) ਤਹਿਤ ਐਫ਼.ਆਈ.ਆਰ ਦਰਜ ਕੀਤੀ ਗਈ ਹੈ। ਪੁਲਿਸ ਅਨੁਸਾਰ ਮੁਲਜ਼ਮ ਵਲੋਂ ਯੂਨੀਵਰਸਿਟੀ ਦੇ ਨਾਂ ’ਤੇ ਲੋਕਾਂ ਤੋਂ ਰਕਮ ਇਕੱਠੀ ਕਰਨ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਪਤ ਦਾਨੀ ਸੱਜਣ ਵਲੋਂ ਮਾਰੂਤੀ ਈਕੋ ਗੱਡੀ ਭੇਟ ਅਗਲੀ ਖ਼ਬਰ ਆਨਲਾਈਨ ਗੇਮਿੰਗ ’ਚ 40 ਹਜ਼ਾਰ ਰੁਪਏ ਗੁਆਉਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਗਾ ਕੀਤੀ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।