06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸ਼ਾਹਕੋਟ ਦੇ ਸਾਬਕਾ ਐੱਮ . ਸੀ ਤਾਰਾ ਚੰਦ ਨਹੀਂ ਰਹੇ , ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਸ਼ਾਹਕੋਟ, 5 ਅਗਸਤ (ਦਲਜੀਤ ਸਿੰਘ ਸਚਦੇਵਾ)- ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦੀ ਚੇਅਰਪਰਸਨ ਅਰੁਣ ਜੱਸਲ ਤੇ ਮੈਨੇਜਰ ਦੀਪਕ ਸਹਾਏ ਵਾਸੀ ਸ਼ਾਹਕੋਟ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਪਿਤਾ ਤਾਰਾ ਚੰਦ ਪ੍ਰਧਾਨ ਸ਼੍ਰੀ ਹਨੂੰਮਾਨ ਮੰਦਿਰ ਕਮੇਟੀ ਸ਼ਾਹਕੋਟ ਤੇ ਸਾਬਕਾ ਐੱਮ. ਸੀ ਦਾ ਅਚਾਨਕ ਦਿਹਾਂਤ ਹੋ ਗਿਆ।

ਅਜੀਤ ਡੈਸਕ 06-08-2026
ਸ਼ਾਹਕੋਟ, 5 ਅਗਸਤ (ਦਲਜੀਤ ਸਿੰਘ ਸਚਦੇਵਾ)- ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦੀ ਚੇਅਰਪਰਸਨ ਅਰੁਣ ਜੱਸਲ ਤੇ ਮੈਨੇਜਰ ਦੀਪਕ ਸਹਾਏ ਵਾਸੀ ਸ਼ਾਹਕੋਟ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਪਿਤਾ ਤਾਰਾ ਚੰਦ ਪ੍ਰਧਾਨ ਸ਼੍ਰੀ ਹਨੂੰਮਾਨ ਮੰਦਿਰ ਕਮੇਟੀ ਸ਼ਾਹਕੋਟ ਤੇ ਸਾਬਕਾ ਐੱਮ.ਸੀ ਦਾ ਅਚਾਨਕ ਦਿਹਾਂਤ ਹੋ ਗਿਆ। ਇਨ੍ਹਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਤੇ ਦੁੱਖ ਸਾਂਝਾ ਕਰਨ ਵਾਲਿਆਂ ਦਾ ਇਨ੍ਹਾਂ ਦੇ ਗ੍ਰਹਿ ਵਿਖੇ ਤਾਂਤਾ ਲੱਗਾ ਰਿਹਾ। ਇਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਹਕੋਟ ਦੇ ਨਵਾਂ ਕਿਲ੍ਹਾ ਰੋਡ ’ਤੇ ਸਥਿਤ ਸਮਸ਼ਾਨਘਾਟ ਵਿਖੇ ਕੀਤਾ ਗਿਆ। ਚਿਖਾ ਨੂੰ ਅਗਨੀ ਇਨ੍ਹਾਂ ਦੇ ਲੜਕੇ ਦੀਪਕ ਸਹਾਏ ਵਲੋਂ ਦਿਖਾਈ ਗਈ। ਅੰਤਿਮ ਸੰਸਕਾਰ ਮੌਕੇ ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ, ਬੂਟਾ ਸਿੰਘ ਕਲਸੀ ਐੱਮ.ਸੀ, ਗਗਨਦੀਪ ਸਿੰਘ ਜੌੜਾ ਐੱਮ.ਸੀ, ਪਵਨ ਪੁਰੀ ਸਾਬਕਾ ਪ੍ਰਧਾਨ, ਲਛਮਣ ਸੋਬਤੀ ਸ਼ਹਿਰੀ ਪ੍ਰਧਾਨ ਕਾਂਗਰਸ, ਗੁਰਪ੍ਰੀਤ ਸਿੰਘ ਬੱਬੂ ਸਮਾਜ ਸੇਵਕ, ਤਰਲੋਕ ਸਿੰਘ ਰੂਪਰਾ ਸਾਬਕਾ ਪ੍ਰਧਾਨ, ਪਵਨ ਅਗਰਵਾਲ ਸਾਬਕਾ ਐੱਮ.ਸੀ, ਜਗਦੀਸ਼ ਵਡੈਹਰਾ ਸਾਬਕਾ ਐੱਮ.ਸੀ, ਅਸ਼ਵਨੀ ਮਿੱਤਲ ਭਾਜਪਾ ਆਗੂ, ਬੰਟੀ ਬੱਠਲਾ ਪ੍ਰਧਾਨ ਵਾਤਾਵਰਨ ਸੁਧਾਰ ਸੁਸਾਇਟੀ, ਟਿੰਪੀ ਕੁਮਰਾ ਕਾਂਗਰਸੀ ਆਗੂ, ਹਰਭਜਨ ਸਿੰਘ ਰੂਪਰਾ ਪ੍ਰਧਾਨ, ਪਰਵਿੰਦਰ ਮੈਸਨ ਕਾਂਗਰਸੀ ਆਗੂ, ਸਤੀਸ਼ ਰਿਹਾਨ ਐੱਮ.ਸੀ, ਬੱਬਲੂ ਰਿਹਾਨ ਸਮਾਜ ਸੇਵਕ, ਹਰੀਸ਼ ਮਿੱਤਰ ਕਾਰੋਬਾਰੀ, ਮਨਜੀਤ ਕੁਮਾਰ ਦੇਦ ਸਮਾਜ ਸੇਵਕ, ਸੁਰਿੰਦਰ ਬੱਬੂ ਕਾਰੋਬਾਰੀ, ਜਤਿੰਦਰਪਾਲ ਸਿੰਘ ਬੱਲਾ, ਡਾ: ਅਰਵਿੰਦਰ ਸਿੰਘ ਰੂਪਰਾ, ਮਾ: ਕੁਲਜੀਤ ਸਿੰਘ ਪਨੇਸਰ, ਚਮਨ ਲਾਲ ਡੱਬ, ਦਵਿੰਦਰ ਸਿੰਘ ਆਹਲੂਵਾਲੀਆ, ਪ੍ਰਦੀਪ ਡੱਬ, ਗੌਤਮ ਧਵਨ, ਰੋਹਿਤ ਮੈਸਨ, ਅਜੀਤ ਸਿੰਘ ਝੀਤਾ, ਅਮਿਤ ਅਰੋੜਾ, ਵਰੁਣ ਮਲਹੋਤਰਾ, ਅਮਿਤ ਮਲਹੋਤਰਾ ’ਤੇ ਹੋਰ ਲੋਕ ਵੀ ਵੱਡੀ ਗਿਣਤੀ ’ਚ ਹਾਜ਼ਰ ਸਨ।
ਪਿਛਲੀ ਖ਼ਬਰ ਖ਼ਾਲਸਾ ਸਕੂਲ ਮਹਿਤਪੁਰ ਵਿਖੇ ਸਮਾਪਤ ਹੋਈਆਂ ਜ਼ੋਨਲ ਖੇਡਾਂ ਰਾਮਗੜ੍ਹੀਆ ਚੌਕ ਸ਼ਾਹਕੋਟ ’ ਚ ਫਰੈਂਡਜ਼ ਕਲੱਬ ਵਲੋਂ ਭਗਵਤੀ ਜਾ... ਅਗਲੀ ਖ਼ਬਰ ਸ਼ਹਿਰੀ ਅਤੇ ਦਿਹਾਤੀ ਖੇਤਰ ਅੰਦਰ ਬੂਥ ਪੱਧਰ ’ ਤੇ ਕੀਤਾ ਜਾਵੇਗਾ ਪਾਰਟੀ ਨੂੰ ਹੋਰ ਵੀ ਮਜ਼ਬੂਤ - ਮਹਿੰਦਰ ਸਿੰਘ ਕੇ . ਪੀ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।