06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਖ਼ਾਲਸਾ ਸਕੂਲ ਮਹਿਤਪੁਰ ਵਿਖੇ ਸਮਾਪਤ ਹੋਈਆਂ ਜ਼ੋਨਲ ਖੇਡਾਂ ਰਾਮਗੜ੍ਹੀਆ ਚੌਕ ਸ਼ਾਹਕੋਟ ’ ਚ ਫਰੈਂਡਜ਼ ਕਲੱਬ ਵਲੋਂ ਭਗਵਤੀ ਜਾਗਰਣ ਅੱਜ

ਮਹਿਤਪੁਰ, 5 ਅਗਸਤ (ਲਖਵਿੰਦਰ ਸਿੰਘ)- ਜ਼ੋਨ ਨੰਬਰ 12 ਬਲਾਕ ਨਕੋਦਰ 01 ਦੇ ਜ਼ੋਨਲ ਖੇਡ ਮੁਕਾਬਲੇ ਜੀ. ਜੀ.

ਅਜੀਤ ਡੈਸਕ 06-08-2026
ਮਹਿਤਪੁਰ, 5 ਅਗਸਤ (ਲਖਵਿੰਦਰ ਸਿੰਘ)- ਜ਼ੋਨ ਨੰਬਰ 12 ਬਲਾਕ ਨਕੋਦਰ 01 ਦੇ ਜ਼ੋਨਲ ਖੇਡ ਮੁਕਾਬਲੇ ਜੀ.ਜੀ.ਐੱਚ.ਜੀ.ਬੇਟ ਖਾਲਸਾ ਸੀ.ਸੈ.ਸਕੂਲ ਮਹਿਤਪੁਰ ਵਿੱਚ ਜ਼ੋਨਲ ਪ੍ਰਧਾਨ ਸ੍ਰੀਮਤੀ ਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਜ਼ੋਨਲ ਸਕੱਤਰ ਸ.ਮਨਜੀਤ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਗਏ। ਜਿਸ ਵਿੱਚ ਜੀ.ਜੀ.ਐੱਚ.ਜੀ.ਬੇਟ ਖਾਲਸਾ ਸੀ.ਸੈ.ਸਕੂਲ ਦੀਆਂ ਵੱਖ-ਵੱਖ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਬੱਡੀ ਨੈਸ਼ਨਲ ਸਟਾਇਲ ਅੰਡਰ 14(ਲੜਕੇ) ਅਤੇ ਅੰਡਰ 19 (ਲੜਕੇ)ਮੁਕਾਬਲਿਆਂ ਵਿੱਚ ਜੀ.ਜੀ.ਐੱਚ.ਜੀ.ਬੇਟ ਖਾਲਸਾ ਸੀ.ਸੈ.ਸਕੂਲ ਮਹਿਤਪੁਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਕਬੱਡੀ ਨੈਸ਼ਨਲ ਸਟਾਇਲ ਅੰਡਰ 17,ਖੋ-ਖੋ ਅੰਡਰ 17 ਅਤੇ ਕ੍ਰਿਕਟ ਅੰਡਰ 19 ਟੀਮ ਨੇ ਦੂਸਰਾ ਸਥਾਨ,ਫੁੱਟਬਾਲ ਅੰਡਰ 14 ਅਤੇ ਅੰਡਰ 17 ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਖੇਡ ਮੁਕਾਬਲਿਆਂ ਦੇ ਦੋਵੇਂ ਦਿਨ ਵਿਰਕ ਪਰਿਵਾਰ ਦੇ ਸਹਿਯੋਗ ਨਾਲ ਸਮੂਹ ਸਟਾਫ਼ ਅਤੇ ਖਿਡਾਰੀਆਂ ਲਈ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ। ਕਾਕਾ ਮਨਜੋਤ ਸਿੰਘ ਬਾਜਵਾ ਸਪੁੱਤਰ ਸ੍ਰ ਅਰਜਿੰਦਰ ਸਿੰਘ ਤੇ ਰਾਜਵਿੰਦਰ ਕੌਰ ਨੇ ਦੱਸ ਹਜ਼ਾਰ ਰੁਪਏ ਟੂਰਨਾਮੈਂਟ ਲਈ ਭੇਜੇ।ਇਸ ਮੌਕੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਸੰਦੀਪ ਸਿੰਘ ਮਰੋਕ ਐਮ.ਸੀ. ਸਾਹਿਬ, ਸਲਵਿੰਦਰ ਸਿੰਘ, ਇੰਦਰਜੀਤ ਸਿੰਘ ਕਬੱਡੀ ਕੋਚ, ਖੁਸ਼ੀ ਰਾਮ ਜੀ ਕਬੱਡੀ ਕੋਚ ਵਿਸ਼ੇਸ਼ ਤੌਰ ’ਤੇ ਪਹੁੰਚੇ।
ਪਿਛਲੀ ਖ਼ਬਰ ਦਵਾਈ ਲੈਣ ਆਈ ਬਜ਼ੁਰਗ ਮਹਿਲਾ ਰਾਤ ਭਰ ਆਮ ਆਦਮੀ ਕਲੀਨਿਕ ਦੇ ਬਾਥਰੂਮ ’ਚ ਰਹੀ ਬੰਦ ਅਗਲੀ ਖ਼ਬਰ ਸ਼ਾਹਕੋਟ ਦੇ ਸਾਬਕਾ ਐੱਮ . ਸੀ ਤਾਰਾ ਚੰਦ ਨਹੀਂ ਰਹੇ , ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।