06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਦਾਨੀ ਪਰਿਵਾਰ ਵਲੋਂ ਗ੍ਰਾਮ ਪੰਚਾਇਤ ਪਿੰਡ ਸਿੱਧੂਪੁਰ ਦੇ ‘ ਪੰਚਾਇਤ ਘਰ ’ ਲਈ ਏ . ਸੀ . ਦਾਨ

ਲੋਹੀਆਂ ਖਾਸ 5 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪਿੰਡ ਸਿੱਧੂਪੁਰ ਦੇ ਦਾਨੀ ਪਰਿਵਾਰ ਸਵ: ਸਰਦਾਰ ਮੁਖਤਿਆਰ ਸਿੰਘ, ਬੀਬੀ ਪਰਮਜੀਤ ਕੌਰ, ਅਮਨਦੀਪ ਸਿੰਘ ਹੈਪੀ ਯੂਕੇ, ਅਮਰੀਕ ਸਿੰਘ ਜੱਜ ਯੂਐਸਏ ਦੇ ਸਮੁੱਚੇ ਪਰਿਵਾਰ ਵਲੋਂ ਗ੍ਰਾਮ ਪੰਚਾਇਤ ਪਿੰਡ ਸਿੱਧੂਪੁਰ ਦੇ ‘ਪੰਚਾਇਤ ਘਰ’ ਲਈ ਏ. ਸੀ.

ਅਜੀਤ ਡੈਸਕ 06-08-2026
ਲੋਹੀਆਂ ਖਾਸ 5 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪਿੰਡ ਸਿੱਧੂਪੁਰ ਦੇ ਦਾਨੀ ਪਰਿਵਾਰ ਸਵ: ਸਰਦਾਰ ਮੁਖਤਿਆਰ ਸਿੰਘ, ਬੀਬੀ ਪਰਮਜੀਤ ਕੌਰ, ਅਮਨਦੀਪ ਸਿੰਘ ਹੈਪੀ ਯੂਕੇ, ਅਮਰੀਕ ਸਿੰਘ ਜੱਜ ਯੂਐਸਏ ਦੇ ਸਮੁੱਚੇ ਪਰਿਵਾਰ ਵਲੋਂ ਗ੍ਰਾਮ ਪੰਚਾਇਤ ਪਿੰਡ ਸਿੱਧੂਪੁਰ ਦੇ ‘ਪੰਚਾਇਤ ਘਰ’ ਲਈ ਏ.ਸੀ. ਦੀ ਸੇਵਾ ਕਰਵਾਈ ਗਈ ਹੈ| ਪਿੰਡ ਸਿੱਧੂਪੁਰ ਦੇ ਸਰਪੰਚ ਬੀਬੀ ਬਲਜੀਤ ਕੌਰ ਸਰਪੰਚ ਅਤੇ ਸਰਪੰਚ ਆਗੂ ਯਾਦਵਿੰਦਰ ਸਿੰਘ ਨੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਹੈ ਅਤੇ ਪਰਿਵਾਰ ਵੱਲੋਂ ਸੇਵਾ ਕਰਵਾਉਣ ਵਾਲੇ ਬੀਬੀ ਪਰਮਜੀਤ ਕੌਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ| ਇਸ ਮੌਕੇ ਸਰਪੰਚ ਆਗੂ ਯਾਦਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਪਿੰਡ ਦੇ ਦਾਨੀ ਪਰਿਵਾਰਾਂ ਵੱਲੋਂ ਗ੍ਰਾਮ ਪੰਚਾਇਤ ਨੂੰ ਬਹੁਤ ਸਾਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਲਈ ਉਹ ਪਿੰਡ ਵਾਸੀਆਂ ਖਾਸ ਕਰਕੇ ਪ੍ਰਵਾਸੀ ਭਾਰਤੀ ਵੀਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦੀ ਹਨ| ਇਸ ਮੌਕੇ ਸਰਪੰਚ ਆਗੂ ਯਾਦਵਿੰਦਰ ਸਿੰਘ, ਪੰਚ ਜਗਜੀਤ ਸਿੰਘ, ਪੰਚ ਆਗੂ ਜਥੇਦਾਰ ਸਾਧੂ ਸਿੰਘ, ਪੰਚ ਮਨਜੀਤ ਕੌਰ, ਪੰਚ ਕੁਲਵੰਤ ਕੌਰ, ਪੰਚ ਆਗੂ ਕਲਵੰਤ ਸਿੰਘ, ਪੰਚ ਰਿਸ਼ੀ ਕਪੂਰ, ਪੰਚ ਅਜੀਜ ਮੁਹੰਮਦ ਸੁਰਿੰਦਰ ਸਿੰਘ ਠੇਕੇਦਾਰ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ|
ਪਿਛਲੀ ਖ਼ਬਰ ਸ਼ਹਿਰੀ ਅਤੇ ਦਿਹਾਤੀ ਖੇਤਰ ਅੰਦਰ ਬੂਥ ਪੱਧਰ ’ ਤੇ ਕੀਤਾ ਜਾਵੇਗਾ ਪਾਰਟੀ ਨੂੰ ਹੋਰ ਵੀ ਮਜ਼ਬੂਤ - ਮਹਿੰਦਰ ਸਿੰਘ ਕੇ . ਪੀ ਹ... ਅਗਲੀ ਖ਼ਬਰ ਜਿਮਖਾਨਾ ਕਲੱਬ ਦੀਆਂ ਚੋਣਾਂ ਸੰਬੰਧੀ ਸੈਕਟਰੀ ਜੈਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਐਡਹਾਕ ਕਮੇਟੀ ਦੀ ਮੀਟਿੰਗ ਐਸ. ਡੀ. ਐਮ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।