05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅਕਾਲੀ ਦਲ ਵਾਰਿਸ ਪੰਜਾਬ ਦੇ 6 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ

ਰਈਆ (ਅੰਮ੍ਰਿਤਸਰ), 5 ਅਗਸਤ - ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਦਫ਼ਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ ਵਲੋਂ ਜਾਰੀ ਪੱਤਰ ਅਨੁਸਾਰ ਪਾਰਟੀ ਦੇ 6 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ...

ਅਜੀਤ ਡੈਸਕ 05-08-2026

ਰਈਆ (ਅੰਮ੍ਰਿਤਸਰ), 5 ਅਗਸਤ - ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਦਫ਼ਤਰ ਇੰਚਾਰਜ ਪ੍ਰਗਟ ਸਿੰਘ ਮਿਆਂਵਿੰਡ ਵਲੋਂ ਜਾਰੀ ਪੱਤਰ ਅਨੁਸਾਰ 6 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਜਾਰੀ ਪੱਤਰ ਅਨੁਸਾਰ ਕਾਕਾ ਸਿੰਘ ਬਰਾੜ ਨੂੰ ਫ਼ਰੀਦਕੋਟ, ਕਰਮਜੀਤ ਸਿੰਘ ਨੂੰ ਮੋਗਾ, ਅਮਨਦੀਪ ਸਿੰਘ ਹਸਨਪੁਰ ਨੂੰ ਲੁਧਿਆਣਾ (ਜਗਰਾਉਂ), ਰੋਹਿਤ ਖੁੱਲਰ ਨੂੰ  ਲੁਧਿਆਣਾ (ਸ਼ਹਿਰੀ)- 1, ਮਨਮੋਹਨ ਸਿੰਘ ਖੇੜਾ ਨੂੰ ਲੁਧਿਆਣਾ (ਖੰਨਾ) ਅਤੇ ਉਮਰਾਓ ਸਿੰਘ ਨੂੰ ਪਠਾਨਕੋਟ ਦਾ ਨਵਾਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਕਤ ਜ਼ਿਲ੍ਹਿਆਂ ਦੇ ਪਹਿਲਾਂ ਚੁਣੇ ਗਏ ਅਹੁਦੇਦਾਰਾਂ ਨੂੰ ਕੁਝ ਪ੍ਰਸ਼ਾਸਕੀ ਅਤੇ ਸੰਗਠਨਾਤਮਕ ਕਾਰਨਾਂ ਕਰ ਕੇ ਉਨ੍ਹਾਂ ਦੇ ਅਹੁਦਿਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ।

ਅਗਲੀ ਖ਼ਬਰ ਅੰਮ੍ਰਿਤਸਰ ਦੇ ਤਿੰਨ ਥਾਣਿਆਂ ਨੂੰ ਮਿਲੀ ਬੰਬ ਨਾਲ ਉਡਾਉਂਣ ਦੀ ਧਮਕੀ