24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਮਲਸੀਆਂ ਵਿਖੇ ਲਗਾਇਆ ਦਸ ਦਿਨਾ ਅਥਲੈਟਿਕਸ ਸਮਰ ਕੈਂਪ ਸਮਾਪਤ ਭਾਗ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 15-06-2026
ਸ਼ਾਹਕੋਟ, 14 ਜੂਨ (ਨਗਿੰਦਰ ਸਿੰਘ ਬਾਂਸਲ)-ਐਥਲੈਟਿਕਸ ਸੈਂਟਰ ਮਲਸੀਆਂ ਵਲੋਂ ਖੇਡ ਸਟੇਡੀਅਮ ਮਲਸੀਆਂ ਵਿਖੇ 10 ਦਿਨਾਂ ਐਥਲੈਟਿਕਸ ਸਮਰ ਕੈਂਪ ਲਗਾਇਆ ਗਿਆ¢ ਐਥਲੈਟਿਕਸ ਕੋਚ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿਚ ਅੰਡਰ-12 ਅਤੇ ਅੰਡਰ-14 ਉਮਰ ਵਰਗ ਵਿਚ ਵੱਖ ਵੱਖ ਸਕੂਲਾਂ ਦੇ ਕਰੀਬ 40 ਐਥਲੀਟਾਂ ਨੇ ਭਾਗ ਲਿਆ¢ ਇਸ ਦÏਰਾਨ ਬੱਚਿਆਂ ਨੂੰ ਵੱਖ ਵੱਖ ਐਥਲੈਟਿਕਸ ਗਤੀਵਿਧੀਆਂ ਦੀ ਸਿਖਲਾਈ ਦਿੱਤੀ ਗਈ¢ ਇਸ ਸਮਰ ਕੈਂਪ ਦੀ ਸਮਾਪਤੀ ਮÏਕੇ ਕਰਵਾਏ ਗਏ ਸਮਾਗਮ ਦÏਰਾਨ ਭਾਗ ਲੈਣ ਵਾਲੇ ਬੱਚਿਆਂ ਨੂੰ ਸਮਾਜ ਸੇਵੀ ਅਮਰਜੀਤ ਸਿੰਘ ਸੈਂਹਬੀ (ਕੈਨੇਡਾ) ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਸੰਬੋਧਨ ਕਰਦਿਆਂ ਪਿ੍ੰਸੀਪਲ ਮਨਜੀਤ ਸਿੰਘ ਨੇ ਅਜਿਹੇ ਸਿਖਲਾਈ ਕੈਂਪਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਾਲ ਬੱਚਿਆਂ ਅੰਦਰ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਹੁੰਦਾ ਹੈ¢ ਉਨ੍ਹਾਂ ਕਿਹਾ ਕਿ ਛੁੱਟੀਆਂ ਦÏਰਾਨ ਬੱਚਿਆਂ ਨੂੰ ਅਜਿਹੀਆਂ ਗਤੀਵਿਧੀਆਂ ਨਾਲ ਜੋੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ¢ ਇਸ ਮÏਕੇ ਵਾਲੀਬਾਲ ਕੋਚ ਬਲਕਾਰ ਸਿੰਘ ਅਤੇ ਰਵਿੰਦਰ ਸਿੰਘ ਡੀ.ਪੀ.ਈ. ਨੇ ਸਮਰ ਕੈਂਪ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਪੂਰੀ ਸਮਰਪਣ ਭਾਵਨਾ ਨਾਲ ਖੇਡਾਂ ਵਿਚ ਮਿਹਨਤ ਕਰਨ ਦਾ ਸੰਦੇਸ਼ ਦਿੱਤਾ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਮਲਸੀਆਂ ਪਿ੍ੰਸੀਪਲ (ਸੇਵਾ ਮੁਕਤ), ਬਲਕਾਰ ਸਿੰਘ ਵਾਲੀਬਾਲ ਕੋਚ, ਮਨਜਿੰਦਰ ਸਿੰਘ ਡੀ.ਪੀ.ਈ., ਹਰਪਿੰਦਰ ਸਿੰਘ ਜੋਸਨ ਸਰਪੰਚ, ਦਵਿੰਦਰ ਸਿੰਘ ਹੁੰਦਲ, ਰਵਿੰਦਰ ਸਿੰਘ ਡੀ.ਪੀ.ਈ., ਪਰਮਜੀਤ ਸਿੰਘ ਪੰਮਾ ਕਬੱਡੀ ਕੋਚ, ਮੇਜਰ ਸਿੰਘ ਈਸੇਵਾਲ, ਕੇਵਲ ਸਿੰਘ, ਹਰਸ਼ ਕੁਮਾਰ, ਕਮਲ ਨਾਹਰ, ਵਿੱਕੀ, ਨਵਲ ਸ਼ਰਮਾ, ਜੱਸੀ, ਵਿਜੇ ਤੇਜੀ, ਤਰਸੇਮ ਸਿੰਘ, ਨੀਰਜ ਸ਼ਰਮਾ, ਅਤੁਲ ਕੁਮਾਰ, ਸੁਖਜਿੰਦਰਪਾਲ ਸਿੰਘ, ਸੁਖਦੇਵ ਸਿੰਘ, ਜਤਿੰਦਰ ਕੁਮਾਰ ਡੀ.ਪੀ.ਈ. ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਯੋਗ ਆਸ਼ਰਮ ਸ਼ਾਹਕੋਟ ਵਿਖੇ 21 ਜੂਨ ਨੂੰ ਮਨਾਇਆ ਜਾਵੇਗਾ 'ਅੰਤਰਰਾਸ਼ਟਰੀ ਯੋਗਾ ਦਿਵਸ' <br/> ਅਗਲੀ ਖ਼ਬਰ ਦਰਬਾਰ ਦਾਤਾ ਅਲੀ ਅਹਿਮਦ ਫਲਾਹੀ ਵਾਲੀ ਸਰਕਾਰ ਦਾ ਸਾਲਾਨਾ ਮੇਲਾ 17, 18 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।