22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਜੂਡੋ ਦੇ ਸੁਨਹਿਰੇ ਭਵਿੱਖ ਲਈ ਵੱਖ-ਵੱਖ ਰਾਜਾਂ ’ਚ ਖੋਲ੍ਹੀਆਂ ਜਾਣਗੀਆਂ ਜੂਡੋ ਅਕੈਡਮੀਆਂ-ਮੁਕੇਸ਼ ਕੁਮਾਰ

ਜਲੰਧਰ, 21 ਸਤੰਬਰ (ਡਾ. ਜਤਿੰਦਰ ਸਾਬੀ)-ਜੂਡੋ ਦੇ ਸੁਨਹਿਰੇ ਭਵਿੱਖ ਅਤੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਜੂਡੋ ਫੈੱਡਰੇਸ਼ਨ ਆਫ ਇੰਡੀਆ ਵਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਜੂਡੋ ਅਕੈਡਮੀਆਂ ਖੋਲ੍ਹੀਆਂ ਜਾਣਗੀਆਂ।

ਅਜੀਤ ਡੈਸਕ 22-09-2026
ਜਲੰਧਰ, 21 ਸਤੰਬਰ (ਡਾ. ਜਤਿੰਦਰ ਸਾਬੀ)-ਜੂਡੋ ਦੇ ਸੁਨਹਿਰੇ ਭਵਿੱਖ ਅਤੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਜੂਡੋ ਫੈੱਡਰੇਸ਼ਨ ਆਫ ਇੰਡੀਆ ਵਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਜੂਡੋ ਅਕੈਡਮੀਆਂ ਖੋਲ੍ਹੀਆਂ ਜਾਣਗੀਆਂ। ਇਨ੍ਹਾਂ ਅਕੈਡਮੀਆਂ ’ਚ ਖਿਡਾਰੀਆਂ ਨੂੰ ਉੱਚ ਪੱਧਰੀ ਟ੍ਰੇਨਿੰਗ ਅਤੇ ਅੰਤਰਰਾਸ਼ਟਰੀ ਮਿਆਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਐਲਾਨ ਜੂਡੋ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਮੁਕੇਸ਼ ਕੁਮਾਰ ਨੇ ਅੱਜ ਜਲੰਧਰ ਦੇ ਸਕੂਲ ਆਫ ਐਮੀਨੈਂਸ, ਲਾਡੋਵਾਲੀ ਰੋਡ ਵਿਖੇ ਚੱਲ ਰਹੇ ਨਾਰਥ ਜ਼ੋਨ ਜੂਡੋ ਸੈਮੀਨਾਰ ਅਤੇ ਬਲੈਕ ਬੈਲਟ ਟੈਸਟ ਦੇ ਉਦਘਾਟਨ ਮੌਕੇ ਕੀਤਾ। 20 ਸਤੰਬਰ ਤੋਂ 24 ਸਤੰਬਰ 2026 ਤੱਕ ਚੱਲ ਰਹੇ ਇਸ ਉੱਚ ਪੱਧਰੀ ਸੈਮੀਨਾਰ ਅਤੇ ਪ੍ਰੀਖਿਆ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਲਗਭਗ 108 ਖਿਡਾਰੀ, ਕੋਚ ਅਤੇ ਜੂਡੋ ਨਾਲ ਸਬੰਧਤ ਅਧਿਕਾਰੀ ਭਾਗ ਲੈ ਰਹੇ ਹਨ। ਇਸ ਦੌਰਾਨ ਖਿਡਾਰੀਆਂ ਅਤੇ ਕੋਚਾਂ ਨੂੰ ਜੂਡੋ ਦੀਆਂ ਨਵੀਆਂ ਤਕਨੀਕਾਂ, ਨਿਯਮਾਂ ਅਤੇ ਰੈਫਰੀ ਸਿਸਟਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ। ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਅੰਤਰ ਰਾਸ਼ਟਰੀ ਰੈਫਰੀ ਨੇ ਦੱਸਿਆ ਕਿ ਕਰੀਬ 10 ਸਾਲ ਬਾਅਦ ਪੰਜਾਬ ਨੂੰ ਇਸ ਪੱਧਰ ਦੇ ਨਾਰਥ ਜ਼ੋਨ ਜੂਡੋ ਸੈਮੀਨਾਰ ਅਤੇ ਬਲੈਕ ਬੈਲਟ ਟੈਸਟ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੈਮੀਨਾਰ ਦੌਰਾਨ ਖਿਡਾਰੀਆਂ ਅਤੇ ਕੋਚਾਂ ਨੂੰ ਸਾਲ 2028 ਦੀਆਂ ਓਲੰਪਿਕ ਖੇਡਾਂ ਨੂੰ ਧਿਆਨ ਵਿੱਚ ਰੱਖਦਿਆਂ ਜੂਡੋ ਦੇ ਨਵੇਂ ਨਿਯਮਾਂ, ਰੈਫਰੀ ਸਿਸਟਮ ਦੀ ਗ੍ਰੇਡੇਸ਼ਨ ਅਤੇ ਬਲੈਕ ਬੈਲਟ ਪ੍ਰਮੋਸ਼ਨ ਟੈਸਟ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੈਮੀਨਾਰ ਯਸ਼ਬੀਰ ਸਿੰਘ, ਡਾਇਰੈਕਟਰ ਸਪੋਰਟਸ, ਡੀਏਵੀ ਯੂਨੀਵਰਸਿਟੀ ਜਲੰਧਰ, ਸੁਸ਼ੀਲ ਗਾਇਕਵਾਡ,ਰਾਕੇਸ਼ ਸਿੰਘ , ਸੁਰਿੰਦਰ ਕੁਮਾਰ ਪੰਜਾਬ , ਦਾਨਿਸ਼ ਸ਼ਰਮਾ, ਜੰਮੂ-ਕਸ਼ਮੀਰ ਅਤੇ ਹੋਰ ਜੂਡੋ ਇੰਸਟ੍ਰਕਟਰਾਂ ਦੀ ਨਿਗਰਾਨੀ ਹੇਠ ਕਰਵਾਇਆ ਜਾ ਰਿਹਾ ਹੈ। ਉਦਘਾਟਨੀ ਸਮਾਗਮ ਦੌਰਾਨ ਵਰਿੰਦਰ ਵਸ਼ਿਸ਼ਟ ਦਿੱਲੀ, ਵਿਕਾਸ ਗੁਪਤਾ ਜੰਮੂ, ਐਨ. ਐਸ ਠਾਕੁਰ ਚੰਡੀਗੜ੍ਹ,ਜਸਵੀਰ ਸਿੰਘ ਉਤਰਾਖੰਡ, ਜੂਡੋ ਫੈਡਰੇਸ਼ਨ ਤੋ ਸ਼ਤੀਸ਼ ਟੀ. ਜੀ ਦਿੱਲੀ,ਪੰਜਾਬ ਅਤੇ ਹੋਰ ਰਾਜਾਂ ਤੋਂ ਆਏ ਜੂਡੋ ਨਾਲ ਸਬੰਧਤ ਅਧਿਕਾਰੀ ਅਤੇ ਕੋਚ ਹਾਜ਼ਰ ਸਨ। ਇਸ ਮੌਕੇ ਪਰਮਜੀਤ ਸਿੰਘ,ਸ਼ਤੀਸ ਕੁਮਾਰ, ਰਾਜਵਿੰਦਰ ਸਿੰਘ,ਕੁਲਦੀਪ ਸੋਨੀ, ਨਵਜੋਤ ਸਿੰਘ ਧਾਲੀਵਾਲ, ਜ਼ਲ੍ਹਿਾ ਖੇਡ ਅਫ਼ਸਰ ਪਟਿਆਲਾ ਜਸਵਿੰਦਰ ਸਿੰਘ ਬਠਿੰਡਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਆਲ ਇੰਡੀਆ ਕਿਸਾਨ ਡੈਲੀਗੇਟ ਕਾਨਫਰੰਸ ’ਚ ਪਹੁੰਚੇ ਕਾਹਨ ਸਿੰਘ ਪੰਨੂੰ ਨੇ ਦਿੱਤਾ ਉਦਘਾਟਨੀ ਭਾਸ਼ਨ ਅਗਲੀ ਖ਼ਬਰ ਪਿੰਡ ਬੁਲੰਦਪੁਰ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਤਹਿਤ ਸੰਗਤਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।