22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਕਰਿਆਨਾ ਸਟੋਰ ’ਤੇ ਬਜ਼ੁਰਗ ਔਰਤ ਦੇ ਪਰਸ ’ਚੋਂ ਨਕਦੀ ਚੋਰੀ, ਤਿੰਨ ਔਰਤਾਂ ਸੀ.ਸੀ.ਟੀ.ਵੀ. ’ਚ ਕੈਦ

ਡੇਰਾਬੱਸੀ (ਮੋਹਾਲੀ), 22 ਸਤੰਬਰ- ਸ਼ਹਿਰ ਦੇ ਅਰਨੇਜਾ ਕਰਿਆਨਾ ਸਟੋਰ ’ਤੇ ਸਾਮਾਨ ਖਰੀਦਣ ਆਈ ਇਕ...

ਅਜੀਤ ਡੈਸਕ 22-09-2026

ਡੇਰਾਬੱਸੀ (ਮੋਹਾਲੀ), 22 ਸਤੰਬਰ- ਸ਼ਹਿਰ ਦੇ ਅਰਨੇਜਾ ਕਰਿਆਨਾ ਸਟੋਰ ’ਤੇ ਸਾਮਾਨ ਖਰੀਦਣ ਆਈ ਇਕ ਬਜ਼ੁਰਗ ਔਰਤ ਦੇ ਪਰਸ ਵਿਚੋਂ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਵਾਲੀਆਂ ਤਿੰਨ ਸ਼ੱਕੀ ਔਰਤਾਂ ਸਟੋਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ। ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਕਰਿਆਨਾ ਸਟੋਰ ’ਤੇ ਸਾਮਾਨ ਖਰੀਦ ਰਹੀ ਸੀ। ਇਸੇ ਦੌਰਾਨ ਤਿੰਨ ਔਰਤਾਂ ਸਟੋਰ ਅੰਦਰ ਦਾਖ਼ਲ ਹੋਈਆਂ ਅਤੇ ਬਜ਼ੁਰਗ ਔਰਤ ਦੇ ਆਲੇ-ਦੁਆਲੇ ਖੜ੍ਹੀਆਂ ਹੋ ਗਈਆਂ। ਦੋਸ਼ ਹੈ ਕਿ ਮੌਕਾ ਵੇਖ ਕੇ ਉਨ੍ਹਾਂ ਵਿਚੋਂ ਇਕ ਔਰਤ ਨੇ ਬਜ਼ੁਰਗ ਦੇ ਵੱਡੇ ਪਰਸ ਵਿਚ ਰੱਖਿਆ ਛੋਟਾ ਪਰਸ ਕੱਢ ਲਿਆ। ਛੋਟੇ ਪਰਸ ਵਿਚੋਂ ਨਕਦੀ ਕੱਢਣ ਮਗਰੋਂ ਉਸ ਨੂੰ ਹੇਠਾਂ ਸੁੱਟ ਦਿੱਤਾ ਗਿਆ।

ਕੁਝ ਸਮੇਂ ਬਾਅਦ ਜਦੋਂ ਬਜ਼ੁਰਗ ਔਰਤ ਨੇ ਆਪਣਾ ਛੋਟਾ ਪਰਸ ਲੱਭਣਾ ਸ਼ੁਰੂ ਕੀਤਾ ਤਾਂ ਸ਼ੱਕੀ ਔਰਤਾਂ ਨੇ ਹੇਠਾਂ ਪਏ ਪਰਸ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਸ ਦਾ ਪਰਸ ਜ਼ਮੀਨ ’ਤੇ ਡਿੱਗਿਆ ਪਿਆ ਹੈ। ਬਜ਼ੁਰਗ ਔਰਤ ਨੂੰ ਪਰਸ ਤਾਂ ਵਾਪਸ ਮਿਲ ਗਿਆ, ਪਰ ਉਸ ਵਿੱਚ ਰੱਖੀ ਨਕਦੀ ਗਾਇਬ ਸੀ।

ਇਹ ਸਾਰੀ ਘਟਨਾ ਸਟੋਰ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫੁਟੇਜ ਸਾਹਮਣੇ ਆਉਣ ਤੋਂ ਬਾਅਦ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫਿਲਹਾਲ ਚੋਰੀ ਹੋਈ ਨਕਦੀ ਦੀ ਸਹੀ ਰਕਮ ਅਤੇ ਪੁਲਿਸ ਕੋਲ ਸ਼ਿਕਾਇਤ ਦਿੱਤੇ ਜਾਣ ਸਬੰਧੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਪਿਛਲੀ ਖ਼ਬਰ ਗਲਤ ਅਨਸਰ ਜਾਂ ਬਿਨ੍ਹਾਂ ਨੰਬਰੀ ਮੋਟਰਸਾਈਕਲ ਸਵਾਰ ਦਿਖਾਈ ਦੇਣ ਤਾਂ ਇਸ ਦੀ ਸੂਚਨਾ ਥਾਣੇ ਦਿਉ- ਥਾਣਾ ਮੁਖੀ ਜਸਦੀਪ ਸਿੰਘ ਅਗਲੀ ਖ਼ਬਰ ਕਪਤਾਨ ਹਰਮਨਪ੍ਰੀਤ ਕੌਰ ਨੂੰ 1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ- ਮੁੱਖ ਮੰਤਰੀ ਮਾਨ