24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਯੋਗ ਆਸ਼ਰਮ ਸ਼ਾਹਕੋਟ ਵਿਖੇ 21 ਜੂਨ ਨੂੰ ਮਨਾਇਆ ਜਾਵੇਗਾ 'ਅੰਤਰਰਾਸ਼ਟਰੀ ਯੋਗਾ ਦਿਵਸ' <br/>

'ਅੰਤਰਰਾਸ਼ਟਰੀ ਯੋਗਾ ਦਿਵਸ' ਮੌਕੇ ਕਰਵਾਏ ਜਾਣ ਵਾਲੇ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਰਤਨ ਸਿੰਘ ਰੱਖਰਾ, ਦੀਪਕ ਸ਼ਰਮਾ ਤੇ ਹੋਰ¢ ਤਸਵੀਰ: ਬਾਂਸਲ <br/> 15-06-2026
ਸ਼ਾਹਕੋਟ, 14 ਜੂਨ (ਨਗਿੰਦਰ ਸਿੰਘ ਬਾਂਸਲ)-ਸ਼ਾਹਕੋਟ ਦੇ ਨਵਾਂ ਕਿਲਾ ਰੋਡ 'ਤੇ ਸਥਿਤ ਠਾਕੁਰ ਦੁਆਰਾ ਦਿਵਿਆ ਯੋਗ ਆਸ਼ਰਮ ਵਿਖੇ 'ਅੰਤਰਰਾਸ਼ਟਰੀ ਯੋਗਾ ਦਿਵਸ' 21 ਜੂਨ ਨੂੰ ਮਨਾਇਆ ਜਾਵੇਗਾ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰੋਗ ਯੋਗ ਸੰਸਥਾ ਦੇ ਸਰਪ੍ਰਸਤ ਰਤਨ ਸਿੰਘ ਰੱਖਰਾ, ਪ੍ਰਧਾਨ ਦੀਪਕ ਸ਼ਰਮਾ ਅਤੇ ਜਨਰਲ ਸਕੱਤਰ ਰਾਹੁਲ ਠਾਕੁਰ ਨੇ ਦੱਸਿਆ ਕਿ ਮਹਿਲਾ ਸ਼ਕਤੀ ਸੰਸਥਾ ਦੇ ਸਹਿਯੋਗ ਨਾਲ ਮਨਾਏ ਜਾਣ ਵਾਲੇ ਇਸ ਸਮਾਗਮ ਮÏਕੇ ਸਵੇਰ ਵੇਲੇ ਯੋਗ ਗੁਰੂ ਡਾ. ਜਗਦੀਸ਼ ਗੋਇਲ ਤੇ ਯੋਗਾ ਅਧਿਆਪਕ ਮਾਹੇਸ਼ ਮਾਥੁਰ ਵੱਲੋਂ ਯੋਗ ਸਾਧਕਾਂ ਨੂੰ ਯੋਗ ਕਿਰਿਆਵਾਂ ਕਰਵਾਉਣ ਦੇ ਨਾਲ ਨਾਲ ਯੋਗਾ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਜਾਵੇਗੀ¢ ਇਸ ਮÏਕੇ ਯੋਗ ਗੁਰੂ ਬਖ਼ਸੀਸ਼ ਸਿੰਘ ਮਠਾੜੂ ਅਤੇ ਡਾ. ਜਗਦੀਸ਼ ਗੋਇਲ ਵੱਲੋਂ 'ਹਾਸਿਆਂ ਦੀ ਕਲਾਸ' ਵੀ ਲਗਾਈ ਜਾਵੇਗੀ¢ ਇਸਤੋਂ ਇਲਾਵਾ ਰੰਗਾਰੰਗ ਪ੍ਰੋਗਰਾਮ ਦÏਰਾਨ ਮੀਤ ਭੰਗੜਾ ਗਰੁੱਪ ਦੇ ਬੱਚਿਆਂ ਵੱਲੋਂ ਭੰਗੜਾ ਕੋਚ ਧਰਮਿੰਦਰ ਸਿੰਘ ਰੂਪਰਾ ਦੀ ਅਗਵਾਈ ਵਿਚ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ¢ ਇਸ ਮÏਕੇ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਚਾਹ ਪਕÏੜਿਆਂ ਦਾ ਲੰਗਰ ਵੀ ਲਗਾਇਆ ਜਾਵੇਗਾ¢ ਪ੍ਰਬੰਧਕਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ¢

ਪਿਛਲੀ ਖ਼ਬਰ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨੌਜਵਾਨਾਂ ਨੇ ਰੋਹ ਪ੍ਰਗਟਾਇਆ <br/> ਅਗਲੀ ਖ਼ਬਰ ਮਲਸੀਆਂ ਵਿਖੇ ਲਗਾਇਆ ਦਸ ਦਿਨਾ ਅਥਲੈਟਿਕਸ ਸਮਰ ਕੈਂਪ ਸਮਾਪਤ ਭਾਗ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।