22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਐਲ. ਪੀ. ਯੂ. ਵਿਖੇ ‘ਆਊਟਰੀਚ ਪ੍ਰੋਗਰਾਮ’ ਦੌਰਾਨ ਆਈ. ਆਰ. ਐਸ. ਅਧਿਕਾਰੀਆਂ ਦਾ ਸਨਮਾਨ

ਜਲੰਧਰ, 21 ਸਤੰਬਰ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਵਿਖੇ “ਆਊਟਰੀਚ ਪ੍ਰੋਗਰਾਮ ਆਨ ਫੋਰਨ ਐਸੇਟਸ ਆਫ਼ ਸਮਾਲ ਟੈਕਸਪੇਅਰਜ਼–ਡਿਸਕਲੋਜ਼ਰ ਸਕੀਮ 2026” ਕਰਵਾਇਆ ਗਿਆ। ਇਸ ਮੌਕੇ ਪੇਸ਼ੇਵਰ ਵਰਗ ਨਾਲ ਸੰਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ।

ਅਜੀਤ ਡੈਸਕ 22-09-2026
ਜਲੰਧਰ, 21 ਸਤੰਬਰ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਵਿਖੇ “ਆਊਟਰੀਚ ਪ੍ਰੋਗਰਾਮ ਆਨ ਫੋਰਨ ਐਸੇਟਸ ਆਫ਼ ਸਮਾਲ ਟੈਕਸਪੇਅਰਜ਼–ਡਿਸਕਲੋਜ਼ਰ ਸਕੀਮ 2026” ਕਰਵਾਇਆ ਗਿਆ। ਇਸ ਮੌਕੇ ਪੇਸ਼ੇਵਰ ਵਰਗ ਨਾਲ ਸੰਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ । ਪ੍ਰੋਗਰਾਮ ਦੌਰਾਨ ਬਾਰ ਦੇ ਪ੍ਰਧਾਨ ਐਡਵੋਕੇਟ ਸਤਿੰਦਰ ਪਾਲ ਸਿੰਘ ਛਾਬੜਾ ਵਲੋਂ ਪ੍ਰਸੇਨਜੀਤ ਸਿੰਘ, ਆਈਆਰਐਸ, ਮੈਂਬਰ, ਸੀਬੀਡੀਟੀ ਅਤੇ ਮਯੰਕ ਪ੍ਰਿਯਦਰਸ਼ੀ, ਆਈਆਰਐਸ, ਪ੍ਰਿੰਸੀਪਲ ਸੀਸੀਐਆਈਟੀ, ਐਨਡਬਲਿਊਆਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਇਨਕਮ ਟੈਕਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਪੇਸ਼ੇਵਰ ਵਰਗ ਦੇ ਮੈਂਬਰਾਂ ਨੂੰ ਵਿਚਾਰ-ਵਟਾਂਦਰਾ ਕਰਨ ਅਤੇ ਵਿਦੇਸ਼ੀ ਸੰਪਤੀਆਂ ਸਬੰਧੀ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ। ਪ੍ਰਬੰਧਕਾਂ ਵਲੋਂ ਐਸ.ਐਸ. ਭਡੌਰੀਆ, ਪ੍ਰਿੰਸੀਪਲ ਸੀ.ਆਈ.ਟੀ. ਇਨਕਮ ਟੈਕਸ ਅਤੇ ਐਸ. ਪੀ. ਸਿੰਘ, ਡੀ. ਸੀ. ਆਈ. ਟੀ., ਜਲੰਧਰ ਦਾ ਇਸ ਮਹੱਤਵਪੂਰਨ ਮੰਚ ਲਈ ਧੰਨਵਾਦ ਕੀਤਾ ਗਿਆ । ਸਨਮਾਨ ਸਮਾਗਮ ਵਿੱਚ ਸੀ.ਏ. ਅਮਰ ਲਖਨਪਾਲ, ਸੀ.ਏ. ਜਤਿੰਦਰ ਭਾਟੀਆ, ਐਡਵੋਕੇਟ ਦਿਨੇਸ਼ ਸਰਨਾ, ਸੀ.ਏ. ਅਤਿੰਦਰ ਪਾਲ ਸਿੰਘ, ਐਡਵੋਕੇਟ ਰਾਕੇਸ਼ ਕੁਮਾਰ, ਸੀ.ਐਸ. ਅੰਕਿਤ ਜੈਨ, ਐਡਵੋਕੇਟ ਵਿਵੇਕ ਬਤਰਾ, ਸੀ.ਏ. ਜਤਿੰਦਰ ਮਲਿਕ ਅਤੇ ਐਡਵੋਕੇਟ ਸਾਗਰ ਸੂਰੀ ਸਮੇਤ ਹੋਰ ਪੇਸ਼ੇਵਰ ਵੀ ਮੌਜੂਦ ਸਨ । ਇਹ ਪ੍ਰੋਗਰਾਮ ਬਾਰ ਅਤੇ ਸਮੁੱਚੇ ਪੇਸ਼ੇਵਰ ਵਰਗ ਲਈ ਜਾਣਕਾਰੀ ਭਰਪੂਰ ਅਤੇ ਯਾਦਗਾਰ ਮੌਕਾ ਰਿਹਾ ।
ਪਿਛਲੀ ਖ਼ਬਰ ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਜਾਗਰੂਕਤਾ ਰੈਲੀ ਕੱਢੀ ਕਮੇਟੀਆਂ ਨੂੰ ਵੀ ਪੱਤਲਾਂ ਤੇ ਗੱਤੇ ਦੀਆਂ ਪਲੇਟ... ਅਗਲੀ ਖ਼ਬਰ ਮਹਾਂਕਵੀ ਭਾਈ ਸੰਤੋਖ ਸਿੰਘ ਦੀ ਰਚਨਾ ਨੂੰ ਬਗ਼ੈਰ ਕਿਸੇ ਭਿੰਨ-ਭੇਦ ਦੇ ਪੜ੍ਹਨ ਦੀ ਲੋੜ-ਡਾ. ਹਰਪਾਲ ਸਿੰਘ ਪੰਨੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।