25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਦਰਬਾਰ ਦਾਤਾ ਅਲੀ ਅਹਿਮਦ ਫਲਾਹੀ ਵਾਲੀ ਸਰਕਾਰ ਦਾ ਸਾਲਾਨਾ ਮੇਲਾ 17, 18 ਨੂੰ <br/>

ਅਜੀਤ ਡੈਸਕ 15-06-2026
ਮਲਸੀਆਂ, 14 ਜੂਨ (ਸੁਖਦੀਪ ਸਿੰਘ)-ਦਰਬਾਰ ਦਾਤਾ ਅਲੀ ਅਹਿਮਦ ਜੀ ਫਲਾਹੀ ਵਾਲੀ ਸਰਕਾਰ ਦਾ ਸਲਾਨਾ ਮੇਲਾ 17 ਤੇ 18 ਜੂਨ ਨੂੰ ਪਿੰਡ ਕੋਟਲੀ ਗਾਜਰਾਂ (ਸ਼ਾਹਕੋਟ) ਵਿਖੇ ਸਮੂਹ ਗ੍ਰਾਮ ਪੰਚਾਇਤ ਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਜਸਵਿੰਦਰ ਮਾਘੀ ਨੇ ਦੱਸਿਆ ਕਿ 17 ਜੂਨ ਦਿਨ ਬੁੱਧਵਾਰ ਨੂੰ ਰਾਤ 8 ਵਜੇ ਬਾਬਾ ਜੀ ਦੀ ਚੌਂਕੀ, ਉਪਰੰਤ ਰਾਤ 11 ਵਜੇ ਮਹਿੰਦੀ ਦੀ ਰਸਮ ਹੋਵੇਗੀ | 18 ਜੂਨ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਝੰਡੇ ਤੇ ਚਾਦਰ ਦੀ ਰਸਮ ਹੋਵੇਗੀ ਅਤੇ ਰਾਤ 8 ਵਜੇ ਮਹਿਫ਼ਲ-ਏ-ਕਵਾਲੀ ਦਾ ਪ੍ਰੋਗਰਾਮ ਹੋਵੇਗਾ, ਜਿਸ ਵਿਚ ਸੁਨੀਲ ਐਂਡ ਪਾਰਟੀ (ਕਵਾਲ), ਵਨੀਤ ਖਾਨ, ਮੰਗਾ ਕੋਟਲੀ (ਐਂਕਰ) ਆਪਣੀ ਹਾਜ਼ਰੀ ਲਗਵਾਉਣਗੇ | ਇਸ ਮੌਕੇ ਅਤੁੱਟ ਲੰਗਰ ਵਰਤੇਗਾ |

ਪਿਛਲੀ ਖ਼ਬਰ ਮਲਸੀਆਂ ਵਿਖੇ ਲਗਾਇਆ ਦਸ ਦਿਨਾ ਅਥਲੈਟਿਕਸ ਸਮਰ ਕੈਂਪ ਸਮਾਪਤ ਭਾਗ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ 'ਫਾਸ਼ੀ ਹਮਲਿਆਂ ਵਿਰੋਧੀ ਫਰੰਟ' 22 ਨੂੰ ਸਾਰੇ ਜ਼ਿਲਿ੍ਹਆਂ 'ਚ ਭਰਵੇਂ ਜਨਤਕ ਇਕੱਠ ਕਰਕੇ ਕਰੇਗਾ ਰੋਸ ਮੁਜ਼ਾਹਰੇ- ਮਾੜੀਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।