03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੇਂਡੂ ਮਜ਼ਦੂਰ ਯੂਨੀਅਨ ਦੀ ਹੋਈ ਮੀਟਿੰਗ <br/>

ਅਜੀਤ ਡੈਸਕ 09-05-2026
ਜੰਡਿਆਲਾ ਮੰਜਕੀ, 8 ਮਈ (ਸੁਰਜੀਤ ਸਿੰਘ ਜੰਡਿਆਲਾ)-ਪੇਂਡੂ ਮਜ਼ਦੂਰ ਯੂਨੀਅਨ ਦੀ ਇਲਾਕਾ ਕਮੇਟੀ ਦੀ ਮੀਟਿੰਗ ਜਥੇਬੰਦੀ ਦੇ ਜਿਲਾ ਪ੍ਰਧਾਨ ਹੰਸ ਰਾਜ ਪੱਬਵਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਸਫਾਈ ਕਾਮਿਆਂ ਦੀਆਂ ਮੰਗਾਂ ਨਾਲ ਇੱਕਜੁਟਤਾ ਜ਼ਾਹਿਰ ਕੀਤੀ ਗਈ ਅਤੇ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਗਈ ਕਿ ਕੱਚੇ ਕਾਮਿਆਂ ਨੂੰ ਪੱਕਿਆਂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਚਾਲੂ ਕੀਤੀ ਜਾਵੇ, ਘੱਟੋ ਘੱਟ ਉਜਰਤ 40,000 ਕੀਤੀ ਜਾਵੇ ਅਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ | ਪੰਜਾਬ ਸਰਕਾਰ , ਕੇਂਦਰ ਸਰਕਾਰ ਅਤੇ ਅਫਸਰਸ਼ਾਹੀ ਦੀ ਜੋਰਦਾਰ ਨਿਖੇਧੀ ਕੀਤੀ ਗਈ ਜਿਨਾਂ ਨੇ ਜਨਗਣਨਾ ਫਾਰਮ ਦੇ ਕਾਲਮਾਂ ਵਿੱਚ ਜਾਤੀਸੂਚਕ ਸ਼ਬਦਾਂ ਦਾ ਇਸਤੇਮਾਲ ਕੀਤਾ | ਉਹਨਾਂ ਕਿਹਾ ਕਿ ਇਹ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਹੈ | ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਸਬੰਧਤ ਦੇ ਖਿਲਾਫ ਐਸਸੀ-ਐਸ ਟੀ ਦਾ ਪਰਚਾ ਦਰਜ ਕੀਤਾ ਜਾਵੇ | ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹੰਸ ਰਾਜ ਪੱਬਵਾਂ, ਤਹਿਸੀਲ ਪ੍ਰਧਾਨ ਚੰਨਣ ਸਿੰਘ ਬੁੱਟਰ, ਕੁਲਦੀਪ ਭੰਗਾਲਾ, ਜਗਤਾਰ ਭੰਗਾਲਾ, ਜਿੰਦਰ, ਸੱਤੀ, ਜਸਵਿੰਦਰ ਹਰਦੋਫਰਾਲਾ, ਲੁਕਾਇਆ ਰਾਮ ਆਦਿ ਹਾਜਰ ਸਨ |

ਪਿਛਲੀ ਖ਼ਬਰ ਲੋਹੀਆਂ ਫਲਾਈਓਵਰ ਅਤੇ ਜਾਮਨਗਰ ਸੜਕ ਠੇਕੇਦਾਰਾਂ ਦੀਆਂ 'ਅਣਗਹਿਲੀਆਂ' ਦਾ ਮਾਮਲਾ ਗਰਮਾਇਆ <br/> ਅਗਲੀ ਖ਼ਬਰ ਸ਼ਤਾਬਗੜ੍ਹ 'ਚ ਸਤਾਈਏ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।