ਪ੍ਰਤਾਪੁਰਾ ਤੋਂ ਜਮਸ਼ੇਰ ਵੱਲ ਜਾਂਦੀ ਮੁੱਖ ਸੜਕ ਦੀ ਹਾਲਤ ਖਸਤਾ ਹਾਦਸਿਆਂ ਨੂੰ ਦੇ ਰਹੀ ਸੱਦਾ। ਪ੍ਰਤਾਪੁਰਾ ਤੋਂ ਜਮਸ਼ੇਰ ਵੱਲ ਜਾਂਦੀ ਮੁੱਖ ਸੜਕ ਦੀ ਹਾਲਤ ਖਸਤਾ
ਲਾਂਬੜਾ 2 ਅਗਸਤ (ਗੁਰਮੇਲ ਸਿੰਘ)- ਜਲੰਧਰ ਨਕੋਦਰ ਮੁੱਖ ਸੜਕ ’ਤੇ ਵਸੇ ਪਿੰਡ ਪ੍ਰਤਾਪਪੁਰਾ ਤੋਂ ਜਮਸ਼ੇਰ ਨੂੰ ਜਾਣ ਵਾਲੀ ਮੁੱਖ ਸੜਕ ਸੜਕ ਕਾਫ਼ੀ ਖਸਤਾ ਹਾਲਤ ਵਿੱਚ ਹੈ ਇਹ ਸੜਕ ਤੇ ਪਏ ਥਾਂ ਥਾਂ ਟੋਏ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ਵਿੱਚ ਹਨ। ਜ਼ਿਕਰਯੋਗ ਹੈ ਕਿ ਰੋਡ ਉੱਪਰ ਬਣੇ ਫਤਿਹਪੁਰ ਚੌਂਕੀ ਤੇ ਸਰਕਾਰੀ ਸਮਾਟ ਸਕੂਲ ਤੇ ਬਣੀ ਪਾਣੀ ਵਾਲੀ ਟੈਂਕੀ ਦੇ ਸਾਹਮਣੇ ਸੜਕ ਤੇ ਪਏ ਟੋਏ ਕਾਫੀ ਡੂੰਘੇ ਹਨ ਜਦੋਂ ਮੀ ਪੈਂਦਾ ਹਾਂ ਤਾਂ ਇਹ ਟੋਏ ਤਲਾਬ ਦਾ ਰੂਪ ਧਾਰਨ ਕਰ ਲੈਂਦੇ ਹਨ।
ਅਜੀਤ ਡੈਸਕ
03-08-2026